ਰੇਲਗੱਡੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ

Saturday, Aug 03, 2024 - 11:59 AM (IST)

ਡੇਰਾਬੱਸੀ (ਜ.ਬ.) : ਇਕ ਅਣਪਛਾਤੇ ਵਿਅਕਤੀ ਨੇ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਰੇਲਵੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 45 ਸਾਲ ਦੇ ਕਰੀਬ ਹੈ।

ਉਸ ਨੇ ਨੀਲੇ ਤੇ ਸਫ਼ੈਦ ਰੰਗ ਦੀ ਚੈੱਕਦਾਰ ਸ਼ਰਟ, ਲਾਲ ਗ੍ਰੇਅ ਰੰਗ ਦੀ ਲੋਅਰ ਅਤੇ ਨੀਲੀ ਚੱਪਲਾਂ ਪਾਈਆਂ ਹੋਈਆਂ ਹਨ। ਲਾਸ਼ ਦੀ ਪਛਾਣ ਲਈ 72 ਘੰਟੇ ਲਈ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਲਾਸ਼ਘਰ ’ਚ ਰੱਖਿਆ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Babita

Content Editor

Related News