ਗਲਤੀ ਨਾਲ ਪੁਰਾਣੀ ਦਵਾਈ ਖਾਣ ਕਾਰਨ ਵਿਅਕਤੀ ਦੀ ਮੌਤ

Tuesday, Dec 13, 2022 - 12:11 PM (IST)

ਗਲਤੀ ਨਾਲ ਪੁਰਾਣੀ ਦਵਾਈ ਖਾਣ ਕਾਰਨ ਵਿਅਕਤੀ ਦੀ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪਿੰਡ ਰਾਜਪੁਰ ਗਹੋਤ ਵਾਸੀ ਵਿਅਕਤੀ ਦੀ ਗਲਤੀ ਨਾਲ ਪੁਰਾਣੀ ਦਵਾਈ ਖਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੇ ਰੂਪ ਵਿਚ ਹੋਈ ਹੈ। ਟਾਂਡਾ ਪੁਲਸ ਨੇ ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਦੇ ਬਿਆਨ ਦੇ ਅਧਾਰ 'ਤੇ 174 ਸੀ. ਆਰ. ਪੀ. ਸੀ.ਤਹਿਤ ਕਾਰਵਾਈ ਕੀਤੀ ਹੈ। ਆਪਣੇ ਬਿਆਨ 'ਚ ਸੁਖਜੀਤ ਨੇ ਦੱਸਿਆ ਕਿ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਹ ਦਵਾਈ ਖਾਂਦਾ ਸੀ।

ਬੀਤੇ ਦਿਨ ਉਸਨੇ ਗਲਤੀ ਨਾਲ ਪੁਰਾਣੀ ਦਵਾਈ ਖਾ ਲਈ। ਉਸਦੀ ਹਾਲਤ ਵਿਗੜਨ ਕਾਰਨ ਉਸ ਨੂੰ ਟਾਂਡਾ ਦੇ ਹਸਪਤਾਲ 'ਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਜਲੰਧਰ ਦੇ ਹਸਪਤਾਲ 'ਚ ਲਿਜਾਇਆ, ਜਿੱਥੇ ਉਸਦੀ ਮੌਤ ਹੋ ਗਈ।
 


author

Babita

Content Editor

Related News