ਅਬੋਹਰ 'ਚ ਟਾਇਰਾਂ ਦੀ ਦੁਕਾਨ 'ਤੇ ਦਰਦਨਾਕ ਹਾਦਸਾ, ਹਵਾ ਭਰਨ ਵਾਲੀ ਟੈਂਕੀ ਫਟਣ ਨਾਲ ਵਿਅਕਤੀ ਦੀ ਮੌਤ

Thursday, Jan 27, 2022 - 11:52 AM (IST)

ਅਬੋਹਰ 'ਚ ਟਾਇਰਾਂ ਦੀ ਦੁਕਾਨ 'ਤੇ ਦਰਦਨਾਕ ਹਾਦਸਾ, ਹਵਾ ਭਰਨ ਵਾਲੀ ਟੈਂਕੀ ਫਟਣ ਨਾਲ ਵਿਅਕਤੀ ਦੀ ਮੌਤ

ਅਬੋਹਰ (ਸੁਨੀਲ, ਸੁਖਵਿੰਦਰ) : ਇੱਥੋਂ ਦੇ ਸੀਤੋ ਰੇਡ 'ਤੇ ਨਾਮਦੇਵ ਚੌਂਕ 'ਚ ਸਥਿਤ ਟਾਇਰਾਂ ਦੀ ਦੁਕਾਨ 'ਤੇ ਉਸ ਸਮੇਂ ਦਰਦਨਾਕ ਹਾਦਸਾ ਵਾਪਰਿਆ, ਜਦੋਂ ਹਵਾ ਭਰਨ ਵਾਲੀ ਟੈਂਕੀ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਆਰ. ਕੇ. ਟਾਇਰਾਂ ਦੀ ਦੁਕਾਨ 'ਤੇ ਸ਼ੰਕਰ ਲਾਲ ਨਾਂ ਦਾ ਵਿਅਕਤੀ ਟਾਇਰ 'ਚ ਹਵਾ ਭਰਵਾਉਣ ਆਇਆ ਸੀ।

ਇਹ ਵੀ ਪੜ੍ਹੋ : ਹੁਣ ਜਗਰਾਓਂ ਤੋਂ ਟਿਕਟ ਕੱਟੇ ਜਾਣ 'ਤੇ ਭੜਕੇ ਸਾਬਕਾ ਮੰਤਰੀ ਮਲਕੀਤ ਦਾਖਾ, CM ਚੰਨੀ ਖ਼ਿਲਾਫ਼ ਕੱਢੀ ਭੜਾਸ

ਜਦੋਂ ਦੁਕਾਨ ਦਾ ਮਾਲਕ ਰਵੀ ਕੁਮਾਰ ਹਵਾ ਭਰ ਰਿਹਾ ਸੀ ਤਾਂ ਅਚਾਨਕ ਟੈਂਕੀ ਫਟ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜੋ ਵੀ ਅਫ਼ਸਰਾਂ ਦਾ ਹੁਕਮ ਹੋਵੇਗਾ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਪੰਜਾਬ ਆਉਣ 'ਤੇ ਜਾਖੜ ਨੇ ਕੀਤਾ ਸੁਆਗਤ, ਟਵੀਟ ਕਰਕੇ ਆਖੀ ਇਹ ਗੱਲ

ਦੱਸਿਆ ਜਾ ਰਿਹਾ ਹੈ ਕਿ ਹਵਾ ਭਰਨ ਵਾਲੀ ਟੈਂਕੀ 'ਚ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਇਹ ਫਟ ਗਈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News