ਢਾਬੇ ''ਚ ਮਜ਼ਦੂਰ ਦੀ ਲਾਸ਼ ਲਟਕਦੀ ਵੇਖ ਲੋਕਾਂ ਦੇ ਉੱਡੇ ਹੋਸ਼, ਡੇਢ ਮਹੀਨਾ ਪਹਿਲਾਂ ਹੀ ਛੱਡਿਆ ਸੀ ਕੰਮ

Saturday, Nov 07, 2020 - 06:24 PM (IST)

ਢਾਬੇ ''ਚ ਮਜ਼ਦੂਰ ਦੀ ਲਾਸ਼ ਲਟਕਦੀ ਵੇਖ ਲੋਕਾਂ ਦੇ ਉੱਡੇ ਹੋਸ਼, ਡੇਢ ਮਹੀਨਾ ਪਹਿਲਾਂ ਹੀ ਛੱਡਿਆ ਸੀ ਕੰਮ

ਰੂਪਨਗਰ (ਵਿਜੇ ਸ਼ਰਮਾ)— ਜ਼ਿਲ੍ਹੇ ਦੇ ਮੋਰਿੰਡਾ 'ਚ ਇਕ ਨਿੱਜੀ ਹਸਪਤਾਲ ਦੇ ਸਾਹਮਣੇ ਅਮਰ ਢਾਬੇ 'ਚ ਇਕ ਨੇਪਾਲੀ ਮਜ਼ਦੂਰ ਦੀ ਲਟਕਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰੂਪਨਗਰ ਹਸਪਤਾਲ ਲਈ ਭੇਜਿਆ।

ਇਹ ਵੀ ਪੜ੍ਹੋ: ਲੁਧਿਆਣਾ: ਵਿਹੜੇ 'ਚ ਖੇਡ ਰਹੀ 6 ਸਾਲਾ ਬੱਚੀ ਨਾਲ 45 ਸਾਲਾ ਵਿਅਕਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਸਿਟੀ ਮੋਰਿੰਡਾ ਦੇ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਢਾਬਾ ਮਾਲਕ ਜੋਗਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਢਾਬੇ ਦੇ ਪਿੱਛੇ ਸ਼ੈੱਡ 'ਚ ਇਕ ਲਾਸ਼ ਲਟਕ ਰਹੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਉਤਾਰੀ ਅਤੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਈ. ਓ. ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਢਾਬਾ ਮਾਲਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਢਾਬੇ ਦਾ ਕੰਮ ਮੁਕੰਮਲ ਕਰਕੇ ਢਾਬਾ ਬੰਦ ਕਰਕੇ ਗਏ ਸਨ।

ਇਹ ਵੀ ਪੜ੍ਹੋ: ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

ਢਾਬੇ ਦੇ ਪਿਛਲੇ ਪਾਸੇ ਇਕ ਸ਼ੈੱਡ ਹੈ, ਜਿਸ ਦੀਆਂ ਦੀਵਾਰਾਂ ਕਾਫ਼ੀ ਨੀਵੀਆਂ ਹਨ। ਜੋਗਿੰਦਰ ਸਿੰਘ ਨੇ ਦੱਸਿਆ ਕਿ ਸੰਜੂ ਨੇਪਾਲੀ ਨਾਂ ਦਾ ਇਕ ਮਜ਼ਦੂਰ ਉਨ੍ਹਾਂ ਦੇ ਢਾਬੇ 'ਤੇ ਕੰਮ ਕਰਦਾ ਸੀ ਪਰ ਲਗਭਗ ਡੇਢ ਮਹੀਨਾ ਪਹਿਲਾਂ ਉਹ ਨੌਕਰੀ ਛੱਡ ਕੇ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਢਾਬਾ ਬੰਦ ਕਰਕੇ ਗਏ ਤਾਂ ਪਿੱਛੋਂ ਸੰਜੂ ਨੇਪਾਲੀ ਢਾਬੇ ਦੇ ਪਿਛਲੇ ਪਾਸੇ ਬਣੇ ਸ਼ੈੱਡ ਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਿਸ ਸਬੰਧੀ ਉਨ੍ਹਾਂ ਨੂੰ ਸਵੇਰੇ ਪਤਾ ਲੱਗਾ ਜਦੋਂ ਉਨ੍ਹਾਂ ਨੇ ਢਾਬਾ ਖੋਲ੍ਹਿਆ। ਸਬ ਇੰਸਪੈਕਟਰ ਸੁਖਜਿੰਦਰ ਸਿੰਘ ਅਨੁਸਾਰ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਤੇ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ


author

shivani attri

Content Editor

Related News