ਮਾਤਮ ''ਚ ਬਦਲੀਆਂ ਖ਼ੁਸ਼ੀਆਂ, ਸਾਲੇ ਦੇ ਵਿਆਹ ਲਈ ਸਾਊਦੀ ਅਰਬ ਤੋਂ ਆਏ ਜੀਜੇ ਦੀ ਦਰਦਨਾਕ ਮੌਤ

Friday, Jan 24, 2025 - 07:06 PM (IST)

ਮਾਤਮ ''ਚ ਬਦਲੀਆਂ ਖ਼ੁਸ਼ੀਆਂ, ਸਾਲੇ ਦੇ ਵਿਆਹ ਲਈ ਸਾਊਦੀ ਅਰਬ ਤੋਂ ਆਏ ਜੀਜੇ ਦੀ ਦਰਦਨਾਕ ਮੌਤ

ਰਈਆ (ਹਰਜੀਪ੍ਰੀਤ)- ਰਈਆ-ਖਡੂਰ ਸਾਹਿਬ ਸੜਕ 'ਤੇ ਪਿੰਡ ਪੱਡਿਆਂ ਕੋਲ ਪਰਾਲੀ ਨਾਲ ਲੱਦੀ ਹੋਈ ਓਵਰਲੋਡ ਟਰਾਲੀ ਅਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਕਾਰ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ (42) ਪੁੱਤਰ ਬਚਿੱਤਰ ਸਿੰਘ ਵਾਸੀ ਭਲਾਈਪੁਰ ਡੋਗਰਾਂ ਵਜੋਂ ਹੋਈ ਹੈ। 

ਘਟਨਾ ਸਥਾਨ 'ਤੇ ਮੌਜੂਦ ਮ੍ਰਿਤਕ ਦੇ ਜੀਜਾ ਭਗਵੰਤ ਸਿੰਘ ਉੱਪਲ ਨੇ ਦੱਸਿਆ ਕਿ ਮ੍ਰਿਤਕ ਕੁਝ ਦਿਨ ਪਹਿਲਾਂ ਹੀ ਆਪਣੇ ਸਾਲੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਸਾਊਦੀ ਅਰਬ ਤੋਂ ਭਾਰਤ ਆਇਆ ਹੋਇਆ ਸੀ। 25 ਜਨਵਰੀ ਨੂੰ ਉਸ ਦੇ ਸਾਲੇ ਦੀ ਬਰਾਤ ਸੀ ਅਤੇ ਘਟਨਾ ਵਾਲੇ ਦਿਨ ਉਹ ਆਪਣੀ ਪਤਨੀ ਨੂੰ ਉਸ ਦੇ ਪੇਕੇ ਘਰ ਛੱਡ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ।

ਇਹ ਵੀ ਪੜ੍ਹੋ : ਰਾਜਸਥਾਨ ਦੇ ਇਸ ਸ਼ਖ਼ਸ ਦੀ ਪੰਜਾਬ 'ਚ ਚਮਕੀ ਕਿਸਮਤ, ਰਾਤੋ-ਰਾਤ ਬਣਿਆ ਕਰੋੜਪਤੀ

ਇਸੇ ਦੌਰਾਨ ਜਦੋਂ ਉਹ ਘਟਨਾ ਸਥਾਨ 'ਤੇ ਪੁੱਜਾ ਤਾਂ ਟਰੈਕਟਰ ਦੇ ਪਿੱਛੇ ਪਰਾਲੀ ਨਾਲ ਲੱਦੀ ਹੋਈ ਓਵਰਲੋਡ ਟਰਾਲੀ ਅੱਗੇ ਤੋਂ ਲਾਈਟਾਂ ਪੈਣ ਕਰਕੇ ਵਿਖਾਈ ਨਾ ਦਿੱਤੀ ਅਤੇ ਉਸ ਦੀ ਕਾਰ ਟਰੈਕਟਰ ਦੇ ਪਿੱਛੇ ਟਰਾਲੀ ਨਾਲ ਜਾ ਟਕਰਾਈ ਅਤੇ ਉਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ।  ਟੱਕਰ ਇੰਨੀ ਭਿਆਨਕ ਸੀ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕ ਆਪਣੇ ਪਿਛੇ ਪਤਨੀ ਤੋਂ ਇਲਾਵਾ 13 ਸਾਲ ਦਾ ਲੜਕਾ ਛੱਡ ਗਿਆ ਹੈ। ਰਈਆ ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਤਾਬੂਤ 'ਚ ਬੰਦ ਆਸਟ੍ਰੇਲੀਆ ਤੋਂ ਆਈ ਵਿਅਕਤੀ ਦੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼, ਸ਼ਮਸ਼ਾਨਘਾਟ 'ਚ ਹੋਇਆ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News