ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ ''ਚ ਮਿਲੀ ਵਿਅਕਤੀ ਦੀ ਲਾਸ਼, ਹਾਲਤ ਦੇਖ ਲੋਕ ਰਹਿ ਗਏ ਹੈਰਾਨ

Friday, Dec 31, 2021 - 01:53 PM (IST)

ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ ''ਚ ਮਿਲੀ ਵਿਅਕਤੀ ਦੀ ਲਾਸ਼, ਹਾਲਤ ਦੇਖ ਲੋਕ ਰਹਿ ਗਏ ਹੈਰਾਨ

ਮੁੱਲਾਂਪੁਰ ਦਾਖਾ (ਰਾਜ) : ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ ਵਿਚ ਅੱਜ ਸਵੇਰੇ ਸੈਰ ਕਰਨ ਵਾਲੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਮੰਡੀ ਵਿੱਚ ਉਨ੍ਹਾਂ ਨੇ ਇਕ ਵਿਅਕਤੀ ਦੀ ਲਾਸ਼ ਦੇਖੀ। ਇਸ ਲਾਸ਼ ਨੂੰ ਕੁੱਤਿਆਂ ਨੇ ਕਾਫੀ ਹੱਦ ਤੱਕ ਖਾਧਾ ਹੋਇਆ ਸੀ। ਦੇਖਣ ਨੂੰ ਇਸ ਵਿਅਕਤੀ ਦੀ ਉਮਰ 50-52 ਸਾਲ ਦੀ ਲੱਗ ਰਹੀ ਸੀ। ਲੋਕਾਂ ਵਲੋਂ ਇਸ ਲਾਸ਼ ਬਾਰੇ ਤੁਰੰਤ ਪੁਲਸ ਨੂੰ ਇਤਲਾਹ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਇਸ ਮੌਕੇ ਪੁਲਸ ਨੇ ਜਦੋਂ ਮ੍ਰਿਤਕ ਬਾਰੇ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ।

ਮੌਕੇ 'ਤੇ ਮ੍ਰਿਤਕ ਦਾ ਭਰਾ ਵੀ ਪਹੁੰਚ ਗਿਆ, ਜਿਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਅਜੇ ਤੱਕ ਕੁਆਰਾ ਹੈ ਤੇ ਦਿਹਾੜੀਦਾਰ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ਅਤੇ ਬੀਤੀ ਸ਼ਾਮ ਤੋਂ ਹੀ ਕੰਮ ਤੋਂ ਵਾਪਸ ਨਹੀਂ ਆਇਆ ਸੀ, ਜਿਸ ਦੀ ਲਾਸ਼ ਸਵੇਰੇ ਦਾਣਾ ਮੰਡੀ ਵਿਖੇ ਬਰਾਮਦ ਕੀਤੀ ਗਈ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਹੋ ਸਕਦਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਕਰਕੇ ਉਹ ਇੱਥੇ ਡਿੱਗ ਗਿਆ ਹੋਵੇ ਤੇ ਉਸ ਦੀ ਕੁੱਤਿਆਂ ਵਲੋਂ ਇਹ ਹਾਲਤ ਕਰ ਦਿੱਤੀ ਗਈ ਹੋਵੇ। ਇਸ ਮੌਕੇ ਥਾਣਾ ਦਾਖਾ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News