ਏ. ਟੀ. ਐੱਮ. ''ਚੋਂ ਪੈਸੇ ਕੱਢਵਾਉਣ ਆਏ ਵਿਅਕਤੀ ਨਾਲ ਵਾਪਰੀ ਅਜਿਹੀ ਅਣਹੋਣੀ ਕਿ ਪਲਾਂ ''ਚ ਛਾ ਗਿਆ ਮਾਤਮ

Saturday, Aug 12, 2017 - 06:21 PM (IST)

ਏ. ਟੀ. ਐੱਮ. ''ਚੋਂ ਪੈਸੇ ਕੱਢਵਾਉਣ ਆਏ ਵਿਅਕਤੀ ਨਾਲ ਵਾਪਰੀ ਅਜਿਹੀ ਅਣਹੋਣੀ ਕਿ ਪਲਾਂ ''ਚ ਛਾ ਗਿਆ ਮਾਤਮ

ਕਪੂਰਥਲਾ(ਮਲਹੋਤਰਾ)— ਕਹਿੰਦੇ ਨੇ ਮੌਤ ਕਦੋਂ ਅਤੇ ਕਿੱਥੇ ਆ ਜਾਵੇ, ਇਸ ਬਾਰੇ ਕੋਈ ਨਹੀਂ ਜਾਣਦਾ। ਇਸ ਦੀ ਇਕ ਤਾਜ਼ਾ ਉਦਾਹਰਣ ਕਪੂਰਥਲਾ 'ਚ ਦੇਖਣ ਨੂੰ ਮਿਲੀ, ਜਿੱਥੇ ਇਕ ਏ. ਟੀ. ਐੱਮ. 'ਚ ਪੈਸੇ ਕੱਢਵਾਉਣ ਆਏ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੂ ਪੁੱਤਰ ਅਮਰ ਸਿੰਘ ਵਾਸੀ ਔਜਲਾ ਰੋਡ ਠਾਕੁਰ ਨਗਰ ਕਪੂਰਥਲਾ ਵਜੋਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬੀਤੇ ਦਿਨ ਏ.ਟੀ.ਐੱਮ. 'ਚੋਂ ਪੈਸੇ ਕੱਢਵਾਉਣ ਲਈ ਆਇਆ ਸੀ ਅਤੇ ਇਸੇ ਦੌਰਾਨ ਪੈਸੇ ਕੱਢਵਾਉਂਦੇ ਸਮੇਂ ਉਹ ਇਥੇ ਅਚਾਨਕ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਿਟੀ ਪੁਲਸ ਵਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ।


Related News