ਬੀਮਾਰ ਪੁੱਤ ਦਾ ਇਲਾਜ ਕਰਵਾ ਸਕਣ ਤੋਂ ਲਾਚਾਰ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ

Wednesday, Apr 12, 2023 - 03:21 PM (IST)

ਬੀਮਾਰ ਪੁੱਤ ਦਾ ਇਲਾਜ ਕਰਵਾ ਸਕਣ ਤੋਂ ਲਾਚਾਰ ਪਿਓ ਨੇ ਚੁੱਕਿਆ ਖੌਫ਼ਨਾਕ ਕਦਮ

ਅਬੋਹਰ (ਜ. ਬ.) : ਅਬੋਹਰ ਵਿਖੇ ਇਕ ਵਿਅਕਤੀ ਵੱਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਵੀਂ ਆਬਾਦੀ, ਛੋਟੀ ਪੌੜੀ ਵਾਸੀ ਅਤੇ ਲਵਲੀ ਬੁੱਕ ਸੈਂਟਰ ਦੇ ਸੰਚਾਲਕ ਲਵਲੀ ਗੋਇਲ ਨੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਲਵਲੀ ਗੋਇਲ ਪੁੱਤਰ ਰਾਮਰਖ ਗੋਇਲ (45) ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਵਲੀ ਦਾ 10 ਸਾਲ ਦਾ ਮੁੰਡਾ ਹੈ, ਜਿਸਨੂੰ ਇਕ ਗੰਭੀਰ ਬੀਮਾਰੀ ਹੋਈ ਸੀ ਅਤੇ ਇਲਾਜ ਕਰਵਾਉਂਦੇ-ਕਰਵਾਉਂਦੇ ਇੰਨਾ ਪੈਸਾ ਖ਼ਰਚ ਹੋ ਗਿਆ ਕਿ ਉਹ ਹੁਣ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ।

ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ 'ਤੇ ਭਾਰਤੀ ਫ਼ੌਜ ਦਾ ਬਿਆਨ ਆਇਆ ਸਾਹਮਣੇ

ਮੰਗਲਵਾਰ ਉਹ ਦੁਕਾਨ ਪਿੱਛੇ ਬਣੇ ਆਰ. ਓ. ਦੇ ਰੂਮ ’ਚ ਗਿਆ ਅਤੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਜਦ ਵੱਡੇ ਮੁੰਡੇ ਰਸ਼ਿਤ ਨੇ ਉਸਨੂੰ ਫਾਹੇ ਨਾਲ ਲਟਕਿਆ ਦੇਖਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸਨੂੰ ਜਲਦ ਹੇਠਾਂ ਉਤਾਰਿਆ ਪਰ ਉਸ ਵੇਲੇ ਤੱਕ ਉਸਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਕੌਂਸਲਰ ਨਰੇਂਦਰ ਵਰਮਾ ਮੌਕੇ ’ਤੇ ਪਹੁੰਚੇ ਅਤੇ ਥਾਣਾ ਨੰ. 2 ਦੇ ਮੁਖੀ ਹਰਪ੍ਰੀਤ ਸਿੰਘ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮੁਖੀ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ ’ਚ ਰਖਵਾਇਆ। ਪੁਲਸ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ-  ਇਕੋ ਝਟਕੇ 'ਚ ਤਬਾਹ ਹੋਈਆਂ ਪਰਿਵਾਰ ਦੀਆ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News