ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ 2 ਬੱਚਿਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ

Tuesday, Apr 18, 2023 - 12:22 PM (IST)

ਪਤਨੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ 2 ਬੱਚਿਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਿਸ਼ੀ) : ਪਤਨੀ ਵਲੋਂ ਸ਼ਰਾਬ ਪੀਣ ਤੋਂ ਰੋਕਣ ’ਤੇ ਪਤੀ ਨੇ ਉਸ ਨਾਲ ਝਗੜਾ ਕੀਤਾ, ਜਿਸ ਤੋਂ ਬਾਅਦ ਰਾਤ 9 ਵਜੇ ਪਤਨੀ ਦੋਵੇਂ ਬੱਚਿਆਂ ਸਮੇਤ ਆਪਣੇ ਪੇਕੇ ਘਰ ਚਲੀ ਗਈ। ਫਿਰ 2 ਬੱਚਿਆਂ ਦੇ ਪਿਤਾ ਨੇ ਜੰਮ ਕੇ ਸ਼ਰਾਬ ਪੀਤੀ ਅਤੇ ਰਾਤ 12.30 ਵਜੇ ਕੰਟਰੋਲ ਰੂਮ ’ਤੇ ਫੋਨ ਕਰ ਕੇ ਘਰ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਮੁਤਾਬਕ ਮ੍ਰਿਤਕ ਦੀ ਪਛਾਣ ਅਨਿਲ ਕੁਮਾਰ ਸਿੰਗਲਾ (35) ਵਜੋਂ ਹੋਈ ਹੈ। ਪਤਨੀ ਸੁਸ਼ਮਾ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ।

ਇਕ 8 ਸਾਲ ਦਾ ਪੁੱਤਰ ਅਤੇ 6 ਸਾਲ ਦੀ ਧੀ ਹੈ। ਪਤੀ ਦੀ ਪਿੰਡ ਦੂਲੋਂ ’ਚ ਕਰਿਆਨੇ ਦੇ ਦੁਕਾਨ ਹੈ। ਲਗਭਗ 1 ਮਹੀਨਾ ਪਹਿਲਾਂ ਹੀ ਪਿੰਡ ਦਾਦ ’ਚ ਕਿਰਾਏ ’ਤੇ ਰਹਿਣ ਲਈ ਆਏ ਸਨ। ਐਤਵਾਰ ਦੀ ਰਾਤ ਨੂੰ ਸ਼ਰਾਬ ਪੀਣ ਨੂੰ ਲੈ ਕੇ ਉਸ ਨਾਲ ਝਗੜਾ ਕਰਨ ਲੱਗ ਪਏ, ਜਿਸ ਤੋਂ ਬਾਅਦ ਰਾਤ 9 ਵਜੇ ਉਹ ਆਪਣੇ ਬੱਚਿਆਂ ਸਮੇਤ ਪਿੰਡ ਫੁੱਲਾਂਵਾਲ ’ਚ ਆਪਣੇ ਪੇਕੇ ਘਰ ਚਲੀ ਗਈ। ਪੁਲਸ ਮੁਤਾਬਕ ਰਾਤ 12.30 ਵਜੇ ਅਨਿਲ ਨੇ ਕੰਟਰੋਲ ਰੂਮ ’ਤੇ ਫੋਨ ਕੀਤਾ ਅਤੇ ਕਿਹਾ ਕਿ ਉਹ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨਾ ਚਾਹੁੰਦਾ ਹੈ। ਫੋਨ ਆਉਣ ਤੋਂ ਬਾਅਦ ਤੁਰੰਤ ਪੁਲਸ ਘਟਨਾ ਸਥਾਨ ’ਤੇ ਪੁੱਜੀ ਤਾਂ ਦੇਖਿਆ ਕਿ ਅਨਿਲ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਉਸ ਨੇ ਫ਼ਾਹਾ ਲਿਆ ਹੋਇਆ ਸੀ।
ਪਹਿਲਾਂ ਛੱਤ ਤੋਂ ਮਾਰੀ ਛਾਲ ਅਤੇ ਫਿਰ ਪੀਣ ਲੱਗਾ ਸ਼ਰਾਬ
ਏ. ਐੱਸ. ਆਈ. ਗੁਰਮੀਤ ਮੁਤਾਬਕ ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਅਨਿਲ ਨੇ ਪਹਿਲਾਂ ਛੱਤ ਤੋਂ ਛਾਲ ਵੀ ਮਾਰੀ ਪਰ ਜ਼ਿਆਦਾ ਸੱਟਾਂ ਨਾ ਲੱਗਣ ਕਾਰਨ ਸ਼ਰਾਬ ਪੀਣ ਲੱਗ ਪਿਆ, ਜਿਸ ਤੋਂ ਬਾਅਦ ਉਸ ਨੇ ਫ਼ਾਹਾ ਲੈ ਲਿਆ। ਹਾਲ ਦੀ ਘੜੀ ਪੁਲਸ ਜਾਂਚ ਕਰ ਰਹੀ ਹੈ। ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ। ਪਰਿਵਾਰ ਵਾਲਿਆਂ ਦੇ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News