ਮਾਛੀਵਾੜਾ ''ਚ ਆੜ੍ਹਤੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

Monday, Jun 03, 2019 - 12:52 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ 'ਚ ਸੋਮਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਆੜ੍ਹਤੀ ਅਤੇ ਹੋਰ ਕਈ ਕਾਰੋਬਾਰ ਨਾਲ ਸਬੰਧਿਤ ਨਰੇਸ਼ ਰੀਹਲ (46) ਨੇ ਘਰ 'ਚਤ  ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਦਾ ਸ਼ਹਿਰ ਦੇ ਮੇਨ ਚੌਂਕ 'ਚ ਬਰਫ਼ ਦਾ ਕਾਰਖਾਨਾ ਸੀ। ਨਰੇਸ਼ ਪਿਛਲੇ ਕਾਫ਼ੀ ਸਮੇਂ ਤੋਂ ਆੜ੍ਹਤ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਉਸ ਸਮੇਂ ਸ਼ੈਲਰ ਉਦਯੋਗ ਅਤੇ ਹੁਣ ਕਣਕ ਤੇ ਝੋਨੇ ਦੀ ਬੀਜ ਦਾ ਕੰਮ ਕਰਦਾ ਸੀ ਪਰ ਇਨ੍ਹਾਂ ਸਾਰੇ ਕਾਰੋਬਾਰਾਂ 'ਚ ਘਾਟਾ ਪੈਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਉਹ ਪਰੇਸ਼ਾਨ ਚੱਲਿਆ ਆ ਰਿਹਾ ਸੀ। ਸੋਮਵਾਰ ਸਵੇਰੇ ਕਰੀਬ 10.30 ਵਜੇ ਜਦੋਂ ਉਹ ਆਪਣੇ ਘਰ ਪਤਨੀ ਸਮੇਤ ਸੀ ਤਾਂ ਉਸ ਨੇ ਦੂਜੇ ਕਮਰੇ 'ਚ ਜਾ ਕੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਕੰਨਪੱਟੀ 'ਤੇ ਰੱਖ ਕੇ ਗੋਲੀ ਮਾਰ ਲਈ ਅਤੇ ਥਾਂ 'ਤੇ ਹੀ ਢੇਰੀ ਹੋ ਗਿਆ।

PunjabKesari

ਗੋਲੀ ਦੀ ਆਵਾਜ਼ ਸੁਣ ਉਸ ਦੀ ਪਤਨੀ ਕਮਰੇ 'ਚ ਗਈ ਤਾਂ ਉਸ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਦੀ ਮੱਦਦ ਨਾਲ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਰੇਸ਼ ਰੀਹਲ ਇੱਕ ਕਾਰੋਬਾਰੀ ਹੋਣ ਦੇ ਨਾਲ-ਨਾਲ ਇੱਕ ਧਾਰਮਿਕ ਸੰਸਥਾ ਸ੍ਰੀ ਵਿਸ਼ਵਕਰਮਾ ਮੰਦਰ ਨਾਲ ਵੀ ਜੁੜਿਆ ਹੋਇਆ ਸੀ ਅਤੇ ਸਮਾਜ ਸੇਵੀ ਕਾਰਜਾਂ 'ਚ ਵੀ ਵਧ ਚੜ੍ਹ ਕੇ ਸ਼ਮੂਲੀਅਤ ਕਰਦਾ ਸੀ ਪਰ ਉਸ ਵਲੋਂ ਅਚਨਚੇਤ ਖੁਦਕੁਸ਼ੀ ਕਰ ਲੈਣ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਮਿਲਦੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ  ਅਤੇ ਘਟਨਾ ਵਾਲੇ ਸਥਾਨ ਨਰੇਸ਼ ਰੀਹਲ ਦੇ ਕਮਰੇ ਦੀ ਜਾਂਚ ਕੀਤੀ ਗਈ ਪਰ ਉਥੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਜਿਸ 'ਤੇ ਪੁਲਸ ਨੇ ਲਾਈਸੈਂਸੀ ਰਿਵਾਲਵਰ ਨੂੰ ਕਬਜ਼ੇ 'ਚ ਲੈ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਤੇ ਲੜਕੀ ਛੱਡ ਗਿਆ।
ਗੋਲੀ ਮਾਰਨ ਤੋਂ ਪਹਿਲਾਂ ਆੜ੍ਹਤੀ ਨੇ ਧੀ ਨਾਲ ਕੀਤੀ ਫੋਨ 'ਤੇ ਗੱਲ
ਆੜ੍ਹਤੀ ਨਰੇਸ਼ ਰੀਹਲ ਨੇ ਸਵੇਰੇ 10.30 ਵਜੇ ਤੋਂ ਪਹਿਲਾਂ ਆਪਣੀ ਧੀ ਜੋ ਕਿ ਲੁਧਿਆਣਾ ਪੜ੍ਹਨ ਗਈ ਹੋਈ ਸੀ, ਉਸ ਨਾਲ ਫੋਨ 'ਤੇ ਗੱਲ ਕੀਤੀ ਤੇ ਕਿਹਾ ਕਿ ਉਸ ਦਾ ਦਿਲ ਨਹੀਂ ਲੱਗ ਰਿਹਾ ਅਤੇ ਪਰੇਸ਼ਾਨ ਹੈ। ਉਸ ਨੇ ਆਪਣੀ ਧੀ ਨੂੰ ਪਰਿਵਾਰ ਦੀ ਦੇਖ-ਰੇਖ ਕਰਨ ਲਈ ਕਿਹਾ ਅਤੇ ਤੁਰੰਤ ਗੋਲੀ ਮਾਰ ਲਈ। ਧੀ ਨੂੰ ਫੋਨ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਰਿਸ਼ਤੇ 'ਚ ਲੱਗਦੇ ਚਾਚੇ ਠੇਕੇਦਾਰ ਕਮਲਜੀਤ ਨੂੰ ਵੀ ਫੋਨ ਕੀਤਾ ਅਤੇ ਕਿਹਾ ਕਿ ਜੇਕਰ ਉਸ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਸਨੂੰ ਮੁਆਫ਼ ਕਰ ਦਿਓ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਪਰ ਮਨ 'ਚ ਉਸ ਦੇ ਕੀ ਚੱਲ ਰਿਹਾ ਸੀ, ਉਹ ਕਿਸੇ ਨਾਲ ਸਾਂਝੀ ਨਹੀਂ ਕੀਤੀ।  


Babita

Content Editor

Related News