ਖੂਨ ਦੇ ਰਿਸ਼ਤਿਆਂ 'ਚ ਆਈ ਤਰੇੜ, ਬਜ਼ਾਰ 'ਚ ਘੜੀਸਦਿਆਂ ਕੁੱਟਿਆ ਤਾਏ ਦਾ ਮੁੰਡਾ, ਪੁੱਟੇ ਦਾੜ੍ਹੀ ਦੇ ਵਾਲ (ਵੀਡੀਓ)
Sunday, Nov 01, 2020 - 02:14 PM (IST)
ਮੋਹਾਲੀ (ਕੁਲਦੀਪ) : ਮੋਹਾਲੀ ਦੇ ਮਟੌਰ ਵਿਖੇ ਖੂਨ ਦੇ ਰਿਸ਼ਤਿਆਂ 'ਚ ਉਸ ਵੇਲੇ ਤਰੇੜ ਆ ਗਈ, ਜਦੋਂ ਵਿਅਕਤੀ ਨੇ ਆਪਣੇ ਪਿਓ ਨਾਲ ਮਿਲ ਕੇ ਤਾਏ ਦੇ ਮੁੰਡੇ ਨੂੰ ਬਾਜ਼ਾਰ 'ਚ ਘੜੀਸਦੇ ਹੋਏ ਬੁਰੀ ਤਰ੍ਹਾਂ ਕੁੱਟ ਛੱਡਿਆ ਅਤੇ ਉਸ ਦੇ ਦਾੜ੍ਹੀ ਦੇ ਵਾਲ ਵੀ ਪੁੱਟੇ।
ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ
ਜਾਣਕਾਰੀ ਮੁਤਾਬਕ ਸਰਕਾਰੀ ਗਲੀ 'ਚ ਪੌੜੀ ਬਣਾਉਣ ਨੂੰ ਲੈ ਕੇ ਪੀੜਤ ਗਿਆਨ ਸਿੰਘ (45) ਵਾਸੀ ਮਟੌਰ ਨੇ ਆਪਣੇ ਚਾਚੇ ਅਤੇ ਉਸ ਦੇ ਪੁੱਤਰ ਖ਼ਿਲਾਫ਼ ਅਦਾਲਤ 'ਚ ਕੇਸ ਲਾਇਆ ਹੋਇਆ ਹੈ, ਜਿਸ ਦੀ ਰੰਜਿਸ਼ ਕੱਢਣ ਲਈ ਉਸ ਨੂੰ ਕੁੱਟਿਆ ਗਿਆ।
ਪੀੜਤ ਗਿਆਨ ਸਿੰਘ ਨੇ ਦੱਸਿਆ ਕਿ ਚਾਚੇ ਅਤੇ ਉਸ ਦੇ ਪੁੱਤਰ ਨਾਲ ਉਸ ਦਾ ਅਦਾਲਤ 'ਚ ਕੇਸ ਚੱਲ ਰਿਹਾ ਹੈ ਅਤੇ ਜਦੋਂ ਉਹ ਬੀਤੇ ਦਿਨ ਇਕ ਦੁਕਾਨ 'ਚੋਂ ਤਸਵੀਰਾਂ ਕਢਵਾਉਣ ਗਿਆ ਤਾਂ ਦੋਹਾਂ ਪਿਓ-ਪੁੱਤ ਨੇ ਉਸ ਨੂੰ ਦੁਕਾਨ ਅੰਦਰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਕੁੱਟਦੇ ਹੋਏ ਬਾਹਰ ਲੈ ਆਏ। ਇਸ ਦੌਰਾਨ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਅਤੇ ਇਸ ਕੁੱਟਮਾਰ ਕਾਰਨ ਉਸ ਨੂੰ ਕਾਫੀ ਗੁੱਝੀਆਂ ਸੱਟਾਂ ਵੀ ਲੱਗੀਆਂ।
ਇਹ ਵੀ ਪੜ੍ਹੋ : ਪਹਾੜਾਂ 'ਚ ਹੋਈ ਪਹਿਲੀ ਬਰਫਬਾਰੀ ਨੇ ਠਾਰਿਆ 'ਪੰਜਾਬ', ਨਿਕਲਣ ਲੱਗੇ ਕੰਬਲ ਤੇ ਰਜਾਈਆਂ
ਫਿਲਹਾਲ ਪੀੜਤ ਦੀ ਸ਼ਿਕਾਇਤ 'ਤੇ ਇਸ ਸਬੰਧੀ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਅੱਜ ਦੇ ਸਮੇਂ 'ਚ ਆਪਸੀ ਰਿਸ਼ਤੇ ਕਈ ਵਾਰ ਅਜਿਹੀਆਂ ਗੱਲਾਂ ਕਾਰਨ ਹੀ ਟੁੱਟ ਜਾਂਦੇ ਹਨ। ਲੋੜ ਹੈ ਸ਼ਾਂਤੀ ਨਾਲ ਬੈਠ ਕੇ ਮਸਲੇ ਸੁਲਝਾਉਣ ਦੀ, ਤਾਂ ਜੋ ਆਪਸੀ ਰਿਸ਼ਤਿਆਂ 'ਚ ਕਿਸੇ ਤਰ੍ਹਾਂ ਦੀ ਖਟਾਸ ਨਾ ਆਵੇ।