ਬਿਜਲੀ ਮਹਿਕਮੇ ਦੇ ਜੇ. ਈ. ਨਾਲ ਕੀਤੀ ਕੁੱਟਮਾਰ, 15 ਖਿਲਾਫ ਮਾਮਲਾ ਦਰਜ

Tuesday, Mar 27, 2018 - 11:53 AM (IST)

ਬਿਜਲੀ ਮਹਿਕਮੇ ਦੇ ਜੇ. ਈ. ਨਾਲ ਕੀਤੀ ਕੁੱਟਮਾਰ, 15 ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਪਿੰਡ ਮੁਰਾਦਪੁਰ ਨਰਿਆਲ 'ਚ ਸੋਮਵਾਰ ਗੰਨੇ ਦੇ ਖੇਤ 'ਚ ਬਿਜਲੀ ਦੀ ਸਪਾਰਕਿੰਗ ਕਰਕੇ ਲੱਗੀ ਅੱਗ ਦੀ ਸੂਚਨਾ ਮਿਲਣ 'ਤੇ ਪਿੰਡ ਮੌਕਾ ਦੇਖਣ ਪਹੁੰਚੇ ਬਿਜਲੀ ਮਹਿਕਮੇ ਦੇ ਜੇ. ਈ. ਨਾਲ ਗੁੱਸੇ 'ਚ ਆਏ ਪਿੰਡ ਦੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੁਰਾਦਪੁਰ ਨਰਿਆਲ 'ਚ ਸੋਮਵਾਰ ਦੁਪਹਿਰ ਕਿਸਾਨਾਂ ਦੇ ਖੇਤਾਂ 'ਚ ਬਿਜਲੀ ਦੇ ਖੰਬੇ ਤੋਂ ਹੋਈ ਸਪਾਰਕਿੰਗ ਕਰਕੇ ਅੱਗ ਲੱਗ ਗਈ ਸੀ। ਅੱਗ ਲੱਗਣ ਨਾਲ ਲਗਭਗ 9 ਕਨਾਲ ਗੰਨੇ ਦੀ ਫਸਲ ਪ੍ਰਭਾਵਿਤ ਕੀਤੀ। ਬਿਜਲੀ ਮਹਿਕਮੇ ਦੀ ਲਾਪਰਵਾਹੀ ਕਰਾਰ ਦਿੰਦੇ ਪਿੰਡ ਵਾਸੀਆਂ ਵੱਲੋਂ ਜਦ ਐੱਸ. ਡੀ. ਓ. ਇੰਦਰ ਪਾਲ ਸਿੰਘ ਅਤੇ ਜੇ. ਈ ਜਸਪਾਲ ਸਿੰਘ ਪੁੱਤਰ ਸੋਮ ਨਾਥ ਨਿਵਾਸੀ ਬੈਂਚ ਖੁਰਦ ਜਦੋਂ ਸਾਥੀ ਕਰਮਚਾਰੀਆਂ ਨਾਲ ਮੌਕੇ 'ਤੇ ਪਹੁੰਚੇ ਤਾਂ ਗੁੱਸੇ 'ਚ ਆਏ ਪਿੰਡ ਦੇ ਕੁਝ ਵਿਆਕਤੀਆਂ ਨੇ ਜੇ. ਈ. ਜਸਪਾਲ ਸਿੰਘ ਨਾਲ ਕੁੱਟਮਾਰ ਕਰ ਦਿੱਤੀ। ਜ਼ਖਮੀ ਜੇ. ਈ. ਨੂੰ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ ਗਿਆ ਹੈ।

PunjabKesari

ਐੱਸ. ਡੀ. ਓ. ਇੰਦਰਪਾਲ ਸਿੰਘ ਨੇ ਦੱਸਿਆ ਕੇ ਉਨ੍ਹਾਂ ਜੇ. ਈ. 'ਤੇ ਹਮਲਾ ਕਰਨ ਵਾਲੇ ਵਿਆਕਤੀਆਂ ਖਿਲਾਫ ਥਾਣਾ ਟਾਂਡਾ ਨੂੰ ਸ਼ਿਕਾਇਤ ਦੇ ਦਿੱਤੀ ਹੈ। ਦੇਰ ਰਾਤ ਟਾਂਡਾ ਪੁਲਸ ਨੇ ਜਸਪਾਲ ਸਿੰਘ ਦੇ ਬਿਆਨ ਦੇ ਆਧਾਰ 'ਤੇ ਕਰਨਪ੍ਰੀਤ ਸਿੰਘ, ਜਗੀਰਾਂ, ਜਗੀਰਾਂ ਦੇ ਭਰਾ, ਨਗਿੰਦਰ ਸਿੰਘ, ਸੋਢੀ ਅਤੇ 10 ਹੋਰ ਅਣਪਛਾਤੇ ਵਿਆਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।


Related News