ਟਰੇਨ ''ਚ ਬੱਚੀਆਂ ਨੂੰ ਚੁੱਕਣ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਫੜ ਚਾੜ੍ਹਿਆ ਕੁਟਾਪਾ (ਤਸਵੀਰਾਂ)

Wednesday, Aug 07, 2019 - 11:57 AM (IST)

ਟਰੇਨ ''ਚ ਬੱਚੀਆਂ ਨੂੰ ਚੁੱਕਣ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਫੜ ਚਾੜ੍ਹਿਆ ਕੁਟਾਪਾ (ਤਸਵੀਰਾਂ)

ਜਲੰਧਰ/ਸੁਲਤਾਨਪੁਰ ਲੋਧੀ— ਅਣਪਛਾਤੇ ਵਿਅਕਤੀਆਂ ਵੱਲੋਂ ਬੱਚੇ ਚੁੱਕਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਅੱਜ ਸਵੇਰੇ ਮਾਤਾ ਚਿੰਤਪੂਰਨੀ ਜਾਂਦੇ ਇਕ ਪਰਿਵਾਰ ਦੀਆਂ ਦੋ ਬੱਚੀਆਂ ਨੂੰ ਟਰੇਨ 'ਚੋਂ ਇਕ ਵਿਅਕਤੀ ਵੱਲੋਂ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਫੜ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਲੋਹੀਆਂ ਤੋਂ ਇਕ ਪਰਿਵਾਰ ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ਲਈ ਟਰੇਨ 'ਚ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਟਰੇਨ ਲੋਹੀਆ ਵਿਖੇ ਸਟੇਸ਼ਨ 'ਤੇ ਥੋੜ੍ਹੀ ਦੇਰ ਰੁੱਕੀ ਤਾਂ ਇਕ ਨੌਜਵਾਨ ਨੇ 2 ਬੱਚੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ।

PunjabKesari

ਬੱਚੇ ਚੁੱਕਣ ਵਾਲਾ ਨੌਜਵਾਨ ਜਲੰਧਰ ਤੋਂ ਮੱਖੂ ਵੱਲ ਜਾ ਰਹੀ ਗੱਡੀ 'ਚ ਸਵਾਰ ਸੀ ਅਤੇ ਜਦੋਂ ਸੁਲਤਾਨਪੁਰ ਨੇੜੇ ਕ੍ਰਾਸਿੰਗ ਲਾਈਨ 'ਤੇ ਟਰੇਨ ਰੁੱਕੀ ਤਾਂ ਉਕਤ ਨੌਜਵਾਨ ਦੂਜੀ ਗੱਡੀ 'ਚ ਬੈਠੇ ਬੱਚਿਆਂ ਨੂੰ ਖੇਡਦੇ ਹੋਏ ਦੇਖਣ ਲੱਗ ਗਿਆ। ਉਕਤ ਨੌਜਵਾਨ ਇਸੇ ਦੌਰਾਨ ਬੱਚਿਆਂ ਵਾਲੀ ਗੱਡੀ 'ਚ ਪਹੁੰਚ ਗਿਆ ਅਤੇ ਬੱਚੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਲੱਗਾ। 

PunjabKesari
ਇਸ ਤੋਂ ਬਾਅਦ ਜਦੋਂ ਬੱਚੀਆਂ ਦੇ ਦਾਦਾ ਨੇ ਇਹ ਸਭ ਦੇਖਿਆ ਤਾਂ ਰੌਲਾ ਪਾਉਣ ਲੱਗੇ, ਜਿਸ ਤੋਂ ਬਾਅਦ ਉਕਤ ਨੌਜਵਾਨ ਨੇ ਧੱਕਾਮੁੱਕੀ ਸ਼ੁਰੂ ਕਰ ਦਿੱਤੀ ਅਤੇ ਦਾਦੇ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਅਤੇ ਮਾਮੂਲੀ ਸੱਟਾਂ ਲੱਗਣ ਕਾਰਨ ਬਜ਼ੁਰਗ ਜ਼ਖਮੀ ਹੋ ਗਿਆ। ਬੜੀ ਮੁਸ਼ਕਿਲ ਦੇ ਨਾਲ ਉਥੇ ਮੌਜੂਦ ਲੋਕਾਂ ਨੇ ਬੱਚੀਆਂ ਨੂੰ ਉਸ ਤੋਂ ਛੁਡਵਾਇਆ ਅਤੇ ਨੌਜਵਾਨ ਦਾ ਕੁਟਾਪਾ ਚਾੜ ਕੇ ਆਰ. ਪੀ. ਐੱਫ. ਪੁਲਸ (ਰੇਲਵੇ ਪੁਲਸ ਫੋਰਸ) ਦੇ ਹਵਾਲੇ ਕੀਤਾ।

PunjabKesari

ਪੁਲਸ ਵੱਲੋਂ ਪੁੱਛਗਿੱਛ 'ਚ ਉਕਤ ਨੌਜਵਾਨ ਨੇ ਕਬੂਲ ਕੀਤਾ ਕਿ ਉਹ ਬੱਚਿਆਂ ਨੂੰ ਚੁੱਕਦਾ ਹੈ ਅਤੇ ਇਸ 'ਚ ਉਹ ਇਕੱਲਾ ਨਹੀਂ ਸਗੋਂ ਉਸ ਦੇ ਨਾਲ ਕਈ ਹੋਰ ਲੋਕ ਵੀ ਸ਼ਾਮਲ ਹਨ। ਉਸ ਨੇ ਦੱਸਿਆ ਕਿ ਉਹ ਹੁਣ ਤੱਕ 4 ਬੱਚਿਆਂ ਨੂੰ ਚੁੱਕ ਚੁੱਕਾ ਹੈ। ਫਿਲਹਾਲ ਪੁਲਸ ਵੱਲੋਂ ਉਕਤ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਨਾਲ ਸ਼ਾਮਲ ਬਾਕੀ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।


author

shivani attri

Content Editor

Related News