ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਤੰਗ ਹੋ ਫੇਸਬੁੱਕ ’ਤੇ ਲਾਈਵ ਹੋ ਕੇ ਗਊਸ਼ਾਲਾ ਸੰਚਾਲਕ ਨੇ ਨਿਗਲਿਆ ਜ਼ਹਿਰ

Monday, Aug 30, 2021 - 07:02 PM (IST)

ਕਾਂਗਰਸੀ ਵਿਧਾਇਕ ਤੇ ਪੁਲਸ ਅਫ਼ਸਰ ਤੋਂ ਤੰਗ ਹੋ ਫੇਸਬੁੱਕ ’ਤੇ ਲਾਈਵ ਹੋ ਕੇ ਗਊਸ਼ਾਲਾ ਸੰਚਾਲਕ ਨੇ ਨਿਗਲਿਆ ਜ਼ਹਿਰ

ਜਲੰਧਰ/ਲਾਂਬੜਾ/ਕਰਤਾਰਪੁਰ (ਮਾਹੀ, ਸੋਨੂੰ)— ਜਲੰਧਰ ਦੇ ਲਾਂਬੜਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਗਊਸ਼ਾਲਾ ਸੰਚਾਲਕ ਨੇ ਪਪੁਲਸ ਅਫਸਰ ਅਤੇ ਕਾਂਗਰਸੀ ਵਿਧਾਇਕ ਤੋਂ ਤੰਗ ਆ ਕੇ ਜ਼ਹਿਰ ਦੀ ਪੂਰੀ ਬੋਤਲ ਪੀ ਲਈ। ਇਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਪੀਤਾ ਅਤੇ ਬਾਅਦ ’ਚ ਵੀਡੀਓ ਨੂੰ ਵਾਇਰਲ ਕਰ ਦਿੱਤਾ। ਜਾਣਕਾਰੀ ਮੁਤਾਬਕ ਕਰਤਾਰਪੁਰ ਤੋਂ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਅਤੇ ਪੁਲਸ ਅਧਿਕਾਰੀ ਪੁਸ਼ਪ ਬਾਲੀ ਤੋਂ ਪਰੇਸ਼ਾਨ ਹੋ ਕੇ ਲਾਂਬੜਾ ਦੇ ਧਰਮਪਾਲ ਬਖ਼ਸ਼ੀ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ: ਜਲੰਧਰ ’ਚ ਨਕੋਦਰ ਚੌਂਕ ਨੇੜੇ ਕੋਰੋਨਾ ਟੈਸਟਿੰਗ ਟੀਮ ’ਤੇ ਹਮਲਾ, ਡਾਕਟਰਾਂ ਨੂੰ ਦੌੜਾ-ਦੌੜਾ ਕੁੱਟਿਆ

PunjabKesari

ਫੇਸਬੁੱਕ ’ਤੇ ਲਾਈਵ ਹੋ ਕੇ ਧਰਮਪਾਲ ਬਖ਼ਸ਼ੀ ਨੇ ਆਪਣੀ ਮੌਤ ਦੇ ਲਈ ਸੁਰਿੰਦਰ ਚੌਧਰੀ, ਪੁਲਸ ਅਧਿਕਾਰੀ ਪੁਸ਼ਪ ਬਾਲੀ ਅਤੇ ਕੁਝ ਭੂ-ਮਾਫ਼ੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫੇਸਬੁੱਕ ’ਤੇ ਲਾਈਵ ਦੌਰਾਨ ਬਖ਼ਸ਼ੀ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਸ ਦੀ ਗਊਸ਼ਾਲਾ ਦੀ ਜ਼ਮੀਨ ਅਤੇ ਹਨੂੰਮਾਨ ਮੰਦਿਰ ਦੀ ਜ਼ਮੀਨ ’ਤੇ ਵਿਧਾਇਕ ਸੁਰਿੰਦਰ ਚੌਧਰੀ ਸਣੇ ਪੁਸ਼ਪ ਬਾਲੀ ਕਬਜ਼ਾ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  ਜਲੰਧਰ: ਦੋ ਮਹੀਨੇ ਬਾਅਦ ਮਾਪਿਆਂ ਨੇ ਚਾਵਾਂ ਨਾਲ ਵਿਆਹੁਣਾ ਸੀ ਪੁੱਤ, ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ

PunjabKesari

ਲਾਈਵ ਹੋ ਕੇ ਸੰਚਾਲਕ ਨੇ ਦੋਸ਼ ਲਗਾਉਂਦੇ ਕਿਹਾ ਕਿ ਪੁਸ਼ਪ ਬਾਲੀ ਲੋਕਾਂ ਨੂੰ ਹਰਾਸਮੈਂਟ ਕਰਦਾ ਹੈ ਅਤੇ ਮੈਨੂੰ ਕਰੀਬ 10 ਸਾਲਾਂ ਤੋਂ ਹਰਾਸਮੈਂਟ ਕਰ ਰਹੇ ਹਨ। ਮੇਰੀ ਮੌਤ ਲਈ ਜ਼ਿੰਮੇਵਾਰ ਸੁਰਿੰਦਰ ਚੌਧਰੀ, ਪੁਸ਼ਪ ਬਾਲੀ, ਗੌਤਮ ਕਾਲਾ, ਸ਼੍ਰੀ ਰਾਮ ਮੋਹਨ, ਸੰਜੀਵ ਕਾਲਾ ਹਨ, ਜਿਨ੍ਹਾਂ ਤੋਂ ਮੈਂ ਬਹੁਤ ਹੀ ਪਰੇਸ਼ਾਨ ਹੋ ਚੁੱਕਾ ਹਾਂ। 

ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਹਰੀਸ਼ ਰਾਵਤ ਲਈ ਸੀ ਸਿੱਧੂ ਦਾ ‘ਇੱਟ ਨਾਲ ਇੱਟ’ ਖੜ੍ਹਕਾ ਦੇਣ ਵਾਲਾ ਬਿਆਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News