ਅੱਧਾ ਦਰਜਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ''ਤੇ ਹਮਲਾ, ਆਪ ਹੀ ਵਾਇਰਲ ਕੀਤੀ ਵੀਡੀਓ

Saturday, Jul 27, 2024 - 04:07 PM (IST)

ਨਾਭਾ (ਖੁਰਾਨਾ): ਸੂਬੇ ਵਿਚ ਆਪਸੀ ਰੰਜਿਸ਼ ਦੇ ਚਲਦਿਆਂ ਗੁੰਡਾਗਰਦੀ ਦੀਆਂ ਘਟਨਾਵਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਗੁੰਡਾਗਰਦੀ ਦੀ ਤਸਵੀਰ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਦਿੱਤੂਪੁਰ ਵਿਖੇ ਜਿੱਥੇ ਪਿੰਡ ਦੇ ਹੀ ਪਰਮਿੰਦਰ ਸਿੰਘ ਨੂੰ ਪਿੰਡ ਦੇ ਵਿਅਕਤੀ ਅਮਿਤਪ੍ਰੀਤ ਸਿੰਘ ਉਰਫ ਰੋਬੀ ਨੇ ਆਪਣੇ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਸ਼ੀ ਅਮਿਤਪ੍ਰੀਤ ਨੇ ਜਾਨਲੇਵਾ ਹਮਲੇ ਦੀ ਵੀਡੀਓ ਆਪ ਹੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਧਮਕੀ ਦਿੱਤੀ ਗਈ ਜੇਕਰ ਪਰਮਿੰਦਰ ਸਿੰਘ ਦੀ ਕੋਈ ਮਦਦ ਕਰੇਗਾ ਉਸ ਦਾ ਵੀ ਹਸ਼ਰ ਇਹੀ ਹੋਵੇਗਾ। ਪੀੜਿਤ ਪਰਮਿੰਦਰ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦੂਜੇ ਪਾਸੇ ਪੁਲਸ ਵੱਲੋਂ ਅਮਿਤਪ੍ਰੀਤ ਸਿੰਘ ਉਰਫ਼ ਰੋਬੀ ਅਤੇ ਉਸ ਦੇ ਸਾਥੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦਾ ਝਾਂਸਾ ਦੇ ਕੇ 15 ਸਾਲਾ ਬੱਚੀ ਨੂੰ ਘਰੋਂ ਭਜਾ ਕੇ ਲੈ ਗਿਆ ਨੌਜਵਾਨ ਤੇ ਫ਼ਿਰ...

ਪੀੜਤ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਕਰਿਆਨੇ ਦੀ ਦੁਕਾਨ ਹੈ ਅਤੇ ਮੈਂ ਕਰੀਬ 6-7 ਸਾਲ ਪਹਿਲਾਂ ਅਮਿਤਪ੍ਰੀਤ ਸਿਘ ਤੋਂ ਕਰਿਆਨੇ ਦੇ ਪੈਸਿਆਂ ਦੀ ਮੰਗ ਕੀਤੀ ਗਈ ਸੀ, ਉਸ ਵਕਤ ਵੀ ਮੇਰੇ ਤੇ ਅਮਿਤਪ੍ਰੀਤ ਨੇ ਹਮਲਾ ਕਰ ਦਿੱਤਾ ਸੀ, ਅਤੇ ਪੰਚਾਇਤ ਦੀ ਮਦਦ ਦੇ ਨਾਲ ਉਸ ਵਕਤ ਸਮਝੌਤਾ ਵੀ ਹੋ ਗਿਆ ਸੀ ਅਤੇ ਉਹੀ ਖੁੰਦਕ ਉਸ ਨੇ ਮੇਰੇ ਨਾਲ ਰੱਖੀ ਅਤੇ ਜਦੋਂ ਮੈਂ ਆਪਣੀ ਦੁਕਾਨ ਤੋਂ ਕੁਝ ਦੂਰੀ ਤੇ ਹੀ ਸਬਜ਼ੀ ਲੈਣ ਗਿਆ ਤਾਂ ਮੇਰੇ ਤੇ ਅਮਿਤਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੇਰੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਮਿਤਪ੍ਰੀਤ ਨੇ ਵਾਇਰਲ ਕਰ ਦਿੱਤੀ। ਇਨ੍ਹਾਂ ਨੇ ਮੈਨੂੰ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ, ਕਿਉਂਕਿ ਇਨ੍ਹਾਂ ਕੋਲ ਬਹੁਤ ਹੀ ਤੇਜ਼ਧਰ ਹਥਿਆਰ ਸਨ। ਉਸ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਸ ਮੌਕੇ ਪੀੜਤ ਪਰਮਿੰਦਰ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਜੋ ਮੇਰੇ ਲੜਕੇ ਤੇ ਜਾਨਲੇਵਾ ਹਮਲਾ ਕੀਤਾ ਹੈ ਅਤੇ ਅਸੀਂ ਬਹੁਤ ਹੀ ਸਹਿਮ ਦੇ ਮਾਹੌਲ ਵਿਚ ਹਾਂ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਸਾਰਾ ਪਿੰਡ ਹੀ ਡਰਾ ਰੱਖਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ MP ਸਰਬਜੀਤ ਸਿੰਘ ਖ਼ਾਲਸਾ, ਰੱਖਣਗੇ ਇਹ ਮੰਗਾਂ

ਘਟਨਾ ਸਬੰਧੀ ਥਾਣਾ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ 'ਤੇ ਜੋ ਅਮਿਤਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਜਾਨਲੇਵਾ ਹਮਲਾ ਕੀਤਾ, ਇਸ ਸਬੰਧ ਵਿਚ ਅਸੀਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਭਾਲ਼ ਜਾਰੀ ਹੈ ਅਤੇ ਛੇਤੀ ਹੀ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾ ਦੇਵਾਂਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News