ਸਤਲੁਜ ਦਰਿਆ ਨੇੜਿਓਂ ਇਕ ਡਰੋਨ ਬਰਾਮਦ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Tuesday, May 19, 2026 - 11:23 AM (IST)

ਸਤਲੁਜ ਦਰਿਆ ਨੇੜਿਓਂ ਇਕ ਡਰੋਨ ਬਰਾਮਦ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੇ ਸਤਲੁਜ ਦਰਿਆ ਦੇ ਕੋਲੋਂ ਲਾਵਾਰਿਸ ਹਾਲਤ 'ਚ ਇਕ ਡਰੋਨ ਬਰਾਮਦ ਹੋਇਆ ਹੈ। ਇਸ ਸਬੰਧ 'ਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ 'ਚ ਗਸ਼ਤ ਲਈ ਰਵਾਨਾ ਸੀ ਤਾਂ ਇਸ ਦੌਰਾਨ ਇੰਸਪੈਕਟਰ ਦੀਪ ਸਿੰਘ ਈ ਕੋਅ 99 ਬੀਐੱਨ ਬੀਐੱਸਐੱਫ ਸ਼ਾਮੇ ਕੇ ਵੱਲੋਂ ਇਕ ਫੋਨ ਮੌਸੂਲ ਹੋਇਆ ਕਿ ਸਤਲੁਜ ਦਰਿਆ ਨੇੜੇ ਇਕ ਪੁਰਾਣਾ ਡਰੋਨ ਲਾਵਾਰਿਸ ਹਾਲਤ ਵਿਚ ਡਿੱਗਿਆ ਮਿਲਿਆ ਹੈ।

ਪੁਲਸ ਨੇ ਦੱਸਿਆ ਕਿ ਪੁਲਸ ਅਤੇ ਬੀ. ਐੱਸ. ਐੱਫ. ਪਾਰਟੀ ਨੇ ਮੌਕੇ ’ਤੇ ਜਾ ਕੇ ਇਕ ਡਰੋਨ ਡੀ. ਜੇ. ਆਈ. ਮੈਵਿਕ 3 ਕਲਾਸਿਕ ਕੰਪਨੀ ਮੈਡ ਇਨ ਚਾਈਨਾ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News