ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ, 1,70,000 ਦੀ ਡਰੱਗ ਮਨੀ ਵੀ ਬਰਾਮਦ
Friday, Jun 22, 2018 - 03:45 PM (IST)

ਲੁਧਿਆਣਾ (ਨਰਿੰਦਰ) : ਇੱਥੇ ਐੱਸ. ਟੀ. ਐੱਫ ਦੀ ਟੀਮ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ 1,70,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪਵਨ ਕੁਮਾਰ, ਵਾਸੀ ਆਜਾਦ ਨਗਰ ਦੇ ਤੌਰ 'ਤੇ ਕੀਤੀ ਗਈ ਹੈ। ਬੀਤੇ 2 ਸਾਲਾਂ ਤੋਂ ਧੰਦਾ ਕਰ ਰਿਹਾ ਸੀ ਅਤੇ ਦਿੱਲੀ ਤੋਂ ਨਾਈਜੀਰੀਅਨ ਲੋਕਾਂ ਤੋਂ ਹੈਰੋਇਨ ਲਿਆ ਕੇ ਇੱਥੇ ਵੇਚਦਾ ਸੀ। ਜਾਂਚ ਦੌਰਾਨ ਉਸ ਦੀ ਗੱਡੀ 'ਚੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ, ਜਦੋਂ ਕਿ ਉਸ ਦੇ ਘਰੋਂ ਤਲਾਸ਼ੀ ਲੈਣ 'ਤੇ 1,70,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰਨ 'ਚ ਲੱਗ ਗਈ ਹੈ।