ਵੱਡੇ ਭਰਾ ਦੀ ਥਾਂ ਪ੍ਰੀਖਿਆ ਦੇਣ ਆਇਆ, ਕਾਬੂ
Tuesday, Dec 24, 2024 - 01:49 PM (IST)
ਚੰਡੀਗੜ੍ਹ (ਸੁਸ਼ੀਲ) : ਵੱਡੇ ਭਰਾ ਦੀ ਜਗ੍ਹਾ ਸਟੋਰਕੀਪਰ ਦੇ ਅਹੁਦੇ ਲਈ ਪ੍ਰੀਖਿਆ ਦੇਣ ਆਏ ਨੌਜਵਾਨ ਨੂੰ ਸੈਕਟਰ-36 ਦੇ ਸਰਕਾਰੀ ਮਾਡਲ ਹਾਈ ਸਕੂਲ ਦੇ ਪ੍ਰੀਖਿਆ ਇੰਚਾਰਜ ਵੱਲੋਂ ਕਾਬੂ ਕੀਤਾ ਗਿਆ। ਨੌਜਵਾਨ ਦੀ ਸ਼ਕਲ ਪ੍ਰੀਖਿਆਰਥੀ ਨਾਲ ਮਿਲਦੀ ਸੀ ਪਰ ਉਸ ਦਾ ਬਾਇਓਮੈਟ੍ਰਿਕਸ ਮੇਲ ਨਾ ਹੋਣ ਕਾਰਨ ਉਹ ਫੜ੍ਹਿਆ ਗਿਆ। ਸੈਕਟਰ-36 ਥਾਣਾ ਪੁਲਸ ਨੇ ਸੁਰੇਸ਼ ਤੇ ਉਸ ਦੇ ਵੱਡੇ ਭਰਾ ਕੇਸ਼ਕਵਲ ਵਾਸੀ ਕਾਠਗੜ੍ਹ (ਫਾਜ਼ਿਲਕਾ) ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ।
ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਕਾਠਗੜ੍ਹ ਦੇ ਕੇਸ਼ਕਵਲ ਨੇ ਸਟੋਰ ਕੀਪਰ ਦੇ ਅਹੁਦੇ ਲਈ ਅਪਲਾਈ ਕੀਤਾ ਸੀ। ਐਤਵਾਰ ਨੂੰ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-36 ਵਿਖੇ ਲਿਖ਼ਤੀ ਪ੍ਰੀਖਿਆ ਲਈ ਗਈ। ਕੇਸ਼ਕਵਲ ਨੇ ਛੋਟੇ ਭਰਾ ਸੁਰੇਸ਼ ਨੂੰ ਪ੍ਰੀਖਿਆ ਦੇਣ ਲਈ ਭੇਜਿਆ। ਸੁਰੇਸ਼ ਤੇ ਕੇਸ਼ਕਵਲ ਦਾ ਚਿਹਰਾ ਮਿਲਦਾ ਸੀ। ਜਦੋਂ ਪ੍ਰੀਖਿਆ ਇੰਚਾਰਜ ਨੇ ਬਾਇਓਮੈਟ੍ਰਿਕਸ ਦੀ ਜਾਂਚ ਕੀਤੀ ਤਾਂ ਮੈਚ ਮਿਸ ਹੋ ਗਏ। ਪ੍ਰੀਖਿਆ ਇੰਚਾਰਜ ਨੇ ਸੁਰੇਸ਼ ਨੂੰ ਫੜ੍ਹ ਲਿਆ। ਉਸ ਨੇ ਦੱਸਿਆ ਕਿ ਭਰਾ ਕੇਸ਼ਕਵਾਲ ਦੀ ਥਾਂ ਪੇਪਰ ਦੇਣ ਆਇਆ ਸੀ।