ਗੈਰ ਕਾਨੂੰਨੀ ਪਟਾਕਿਆਂ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
Saturday, Nov 07, 2020 - 03:50 PM (IST)
ਰਾਜਪੁਰਾ (ਚਾਵਲਾ, ਨਿਰਦੋਸ਼, ਮਸਤਾਨਾ) : ਸਿਟੀ ਪੁਲਸ ਰਾਜਪੁਰਾ ਨੇ ਇਕ ਘਰ ’ਤੇ ਮਾਰੇ ਛਾਪੇ ਦੌਰਾਨ ਦੋ ਥੈਲੇ ਗੈਰ ਕਾਨੂੰਨੀ ਤੌਰ ’ਤੇ ਤਿਆਰ ਕੀਤੇ ਗਏ ਪਟਾਕੇ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਬੱਸ ਅੱਡਾ ਚੌਂਕੀ ਇੰਚਾਰਜ ਏ. ਐਸ. ਆਈ. ਜਗਵਿੰਦਰ ਸਿੰਘ ਵਲੋਂ ਸਮੇਤ ਪੁਲਸ ਪਾਰਟੀ ਕੀਤੀ ਜਾ ਰਹੀ ਗਸ਼ਤ ਦੌਰਾਨ ਛੱਜੂਮਾਜਰੀ ਕਾਲੋਨੀ ਵਾਸੀ ਸੁਖਦੇਵ ਸਿੰਘ ਵਲੋਂ ਘਰ 'ਚ ਗੈਰ ਕਾਨੂੰਨੀ ਤੌਰ ’ਤੇ ਪਟਾਕੇ ਬਣਾਉਣ ਦੀ ਮਿਲੀ ਸੂਚਨਾ ਮਿਲਣ ’ਤੇ ਉਕਤ ਘਰ 'ਚ ਛਾਪਾ ਮਾਰਿਆ ਗਿਆ ਸੀ, ਉਥੋਂ ਦੋ ਥੈਲੇ ਧਰਤੀਮਾਰ ਪਟਾਕੇ ਬਰਾਮਦ ਹੋਏ ਪਟਾਕਿਆਂ ਸਮੇਤ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।