ਸਾਲ-2015 ਮਾਮਲੇ ''ਚ ਲੋੜੀਂਦਾ ਭਗੌੜਾ ਕਾਬੂ
Saturday, Oct 26, 2019 - 04:31 PM (IST)
ਖਰੜ (ਅਮਰਦੀਪ) : ਪੀ. ਓ. ਸਟਾਫ ਨੇ ਇਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ. ਓ. ਸਟਾਫ ਦੇ ਇੰਚਾਰਜ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਸੁਹਾੜਾ, ਮੋਹਾਲੀ ਦੇ ਖਿਲਾਫ 22 ਜਨਵਰੀ, 2015 ਨੂੰ ਐਕਸੀਡੈਂਟ ਕਰਨ ਦਾ ਮਾਮਲਾ ਦਰਜ ਕੀਤਾ ਸੀ ਤਾਂ ਉਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਸ ਨੂੰ 1 ਜੂਨ, 2019 ਨੂੰ ਭਗੌੜਾ ਕਰਾਰ ਦਿੱਤਾ ਸੀ। ਬੀਤੇ ਦਿਨ ਪੀ. ਓ. ਸਟਾਫ ਦੇ ਥਾਣੇਦਾਰ ਸਰਬਜੀਤ ਸਿੰਘ, ਸੁਖਦੇਵ ਸਿੰਘ ਅਤੇ ਹੋਰਾਂ ਦੀ ਟੀਮ ਨੇ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਬੰਧਿਤ ਥਾਣੇ 'ਚ ਪੇਸ਼ ਕੀਤਾ।
