ਗੁਰਬਾਣੀ ਪ੍ਰਸਾਰਣ ’ਤੇ ‘ਮਨੋਪਲੀ’ ਤੋੜੇ ਬਿਨਾਂ ਮੋਰਚੇ ਸਫ਼ਲ ਨਹੀਂ ਹੋਣਗੇ: ਮਾਲਵਿੰਦਰ ਮਾਲੀ

Wednesday, Jun 28, 2023 - 06:08 PM (IST)

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜੋ ਵਿਧਾਨ ਸਭਾ ਵਿਚ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੋਧ ਬਿੱਲ ਲਿਆਂਦਾ ਹੈ, ਉਹ ਕਿਤੇ ਵੀ ਟਿਕ ਨਹੀਂ ਸਕੇ। ਬਾਕੀ ਜਦੋਂ ਤੱਕ ਸ੍ਰੋ.ਕਮੇਟੀ ਬਾਦਲਾਂ ਵੱਲੋਂ ਗੁਰਬਾਣੀ ਪ੍ਰਸਾਰਣ ਦਾ ਵਪਾਰ ’ਤੇ ਏਕਾ ਅਧਿਕਾਰ ਨਹੀਂ ਤੋੜਦੀ, ਉਦੋਂ ਤੱਕ ਸ੍ਰੋ.ਕਮੇਟੀ ਦੇ ਕਿਸੇ ਵੀ ਮੋਰਚੇ ਨੂੰ ਬੂਰ ਨਹੀਂ ਪਵੇਗਾ। ਇਸ ਲਈ ਜਾਂ ਤਾਂ ਆਪਣਾ ਚੈਨਲ ਚਲਾਵੇ ਜਾਂ ਫਿਰ ਯੂ-ਟਿਊਬ ਰਾਹੀਂ ਗੁਰਬਾਣੀ ਕੀਰਤਨ ਦਾ ਪ੍ਰਸਾਰ ਕਰੇ। ਇਹ ਸ਼ਬਦ ਉੱਘੇ ਚਿੰਤਕ ਅਤੇ ਪੰਥ ਰਤਨ ਮਰਹੂਮ ਜਥੇਦਾਰ ਟੌਹੜਾ ਸਾਹਿਬ ਦੇ ਸਲਾਹਕਾਰ ਰਹੇ ਸ. ਮਾਲਵਿੰਦਰ ਸਿੰਘ ਮਾਲੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਨਾਲ ਹੀ ਕਿਹਾ ਕਿ ਸਿੱਖ ਕੌਮ ਦੇ ਸੰਗਤਾਂ ਜਾਗਰੂਕ ਹੋ ਚੁੱਕੀਆਂ ਹਨ। ਪਿਛਲੇ 11 ਸਾਲਾਂ ਤੋਂ ਜੋ ਏਕਾ ਅਧਿਕਾਰ ਦੇ ਚਲਦੇ ਇਕ ਤਰ੍ਹਾਂ ਕਬਜ਼ਾ ਕੀਤਾ ਹੋਇਆ ਸੀ, ਉਸ ਦਾ ਹੁਣ  ਅੰਤ ਸਮਾਂ ਆ ਗਿਆ ਹੈ। ਮਾਲੀ ਨੇ ਅੱਗੇ ਕਿਹਾ ਕਿ ਜਦੋਂ ਸ਼੍ਰੋ.ਕਮੇਟੀ ਦੇ 45 ਤੋਂ ਵੱਧ ਮੈਂਬਰ ਏਕਾਅਧਿਕਾਰ ਦੇ ਖ਼ਿਲਾਫ਼ ਸਮੁੱਚੀ ਸਿੱਖ ਕੌਮ ਤੇ ਸੰਗਤਾਂ ਇਕ ਚੈਨਲ ਦੀ ਮਨਮਰਜ਼ੀ ਦੇ ਖ਼ਿਲਾਫ਼ ਹਨ ਤਾਂ ਸ੍ਰੋ.ਕਮੇਟੀ ਨੂੰ ਸਭ ਤੋਂ ਪਹਿਲਾਂ ਇਹ ਸਭ ਸਪੱਸ਼ਟ ਕਰਨਾ ਪਵੇਗਾ, ਫਿਰ ਕੋਈ ਮੋਰਚੇ ਬਾਰੇ ਸੋਚੇ।

ਇਹ ਵੀ ਪੜ੍ਹੋ- ਮਨੀਕਰਨ ਸਾਹਿਬ ਤੋਂ ਪਰਤੇ ਗੁਰਦਾਸਪੁਰ ਦੇ ਪਰਿਵਾਰ ਦੀ ਬਦਲੀ ਕਿਸਮਤ, ਰਾਤੋਂ-ਰਾਤ ਬਣਿਆ ਕਰੋੜਪਤੀ

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਇਹ ਸੋਧ ਬਿੱਲ ਲਿਆ ਕੇ ਜੋ ਕਾਰਵਾਈ ਕੀਤੀ ਹੈ। ਇਹ ਬਿਨਾਂ ਸਿਰ-ਪੈਰ ਵਾਲੀ ਹੈ। ਇਹ ਸੋਧ ਬਿੱਲ ਕਿਤੇ ਨਹੀਂ ਖੜ੍ਹ ਸਕੇਗਾ। ਉਨ੍ਹਾਂ ਨੇ ਸ੍ਰੋ. ਕਮੇਟੀ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਲੋਕ ਸਭਾ ਵਿਧਾਨ ਸਭਾ ਲਾਇਵ ਲਿੰਕ ਲੈ ਸਕਦੀ ਹੈ ਤਾਂ ਸ੍ਰੋ.ਕਮੇਟੀ ਕਿਉਂ ਨਹੀਂ? ਇਹ ਬਿੱਲ ਸਿੱਖਾਂ ਦੇ ਧਾਰਮਿਕ ਪ੍ਰਬੰਧ ਵਿਚ ਸਰਕਾਰ ਦਾ ਸਿੱਧਾ ਦਖ਼ਲ ਹੈ।

ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News