ਮਾਲਵੇ ਦੀ ਸਿਆਸਤ ’ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਕਿਰਤੀ ਨੇ ਚੋਣਾਂ ’ਚ ਨਿੱਤਰਣ ਦਾ ਲਿਆ ਫ਼ੈਸਲਾ

Wednesday, Apr 07, 2021 - 01:30 PM (IST)

ਮਾਲਵੇ ਦੀ ਸਿਆਸਤ ’ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਕਿਰਤੀ ਨੇ ਚੋਣਾਂ ’ਚ ਨਿੱਤਰਣ ਦਾ ਲਿਆ ਫ਼ੈਸਲਾ

ਮੋਗਾ (ਗੋਪੀ ਰਾਊਕੇ) - ਪੰਜਾਬ ਦੇ ਮਾਲਵਾ ਖਿੱਤੇ ਦੀ ਸਿਆਸਤ ’ਚ ਉਸ ਵੇਲੇ ਵੱਡਾ ਰਾਜਸੀ ਧਮਾਕਾ ਹੋ ਗਿਆ, ਜਦੋਂ ਮੋਗਾ ਵਿਖੇ ਪੰਥਕ ਆਗੂਆਂ ਨੇ ਇਕ ਵੱਡਾ ਇਕੱਠ ਕਰ ਕੇ ਸ਼੍ਰੋਮਣੀ ਅਕਾਲੀ ਦਲ ਕਿਰਤੀ ਦਾ ਐਲਾਨ ਕਰਦਿਆਂ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਗਰਮੀ ਨਾਲ ਨਿੱਤਰਣ ਦਾ ਫ਼ੈਸਲਾ ਕੀਤਾ। ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਦੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਵਿਖੇ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਅਗਵਾਈ ਹੇਠ ਹੋਈ ਇਕੱਤਰਤਾ ਨੇ ਪਾਰਟੀ ਦਾ ਗਠਨ ਕਰਦਿਆਂ ਜਥੇਦਾਰ ਰਣਸੀਂਹ ਨੂੰ ਪਾਰਟੀ ਦਾ ਕਨਵੀਨਰ ਥਾਪਿਆ ਹੈ।

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ

ਇਸ ਮੌਕੇ ਜਥੇਦਾਰ ਸਵਰਨ ਸਿੰਘ ਪੰਜਗਰਾਈਂ, ਜਥੇਦਾਰ ਮਨਪ੍ਰੀਤ ਸਿੰਘ ਅਕਾਲਗੜ੍ਹ, ਭਾਈ ਸੁਰਿੰਦਰ ਸਿੰਘ ਰੋਡੇ, ਗੁਰਮੀਤ ਸਿੰਘ ਰਣੀਆਂ, ਭੁਪਿੰਦਰ ਸਿੰਘ ਵੜੈਚ, ਉਪਜਿੰਦਰ ਸਿੰਘ ਫਰੀਦਕੋਟ, ਭਾਈ ਕੁਲਦੀਪ ਸਿੰਘ ਫਰੀਦਕੋਟ, ਭਾਈ ਨਛੱਤਰ ਸਿੰਘ ਠੀਕਰੀ ਵਾਲਾ, ਭਾਈ ਹਰਪਾਲ ਸਿੰਘ ਸਰਹਾਲੀ, ਡਾ. ਲਵਪ੍ਰੀਤ ਕੌਰ ਕਪੂਰਥਲਾ, ਜਥੇ. ਜੋਗਿੰਦਰ ਸਿੰਘ ਮੁੱਦਕੀ, ਭਾਈ ਰਣਬੀਰ ਸਿੰਘ ਲਿਬੜਾ ਲੁਧਿਆਣਾ, ਜਥੇ. ਭੋਲਾ ਸਿੰਘ ਰਾਜਗੁਰੂ ਬਰਨਾਲਾ, ਭਾਈ ਗੁਮਰੱਖ ਸਿੰਘ ਮਹਿਰਾਜ, ਜਥੇ. ਪ੍ਰੀਤਮ ਸਿੰਘ ਫਿਰੋਜ਼ਪੁਰ ਆਦਿ ਪਾਰਟੀ ਦੀ ਕਾਰਜਕਾਰਨੀ ਦੇ ਮੈਂਬਰ ਹੋਣਗੇ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਜਥੇ. ਕੁਲਦੀਪ ਸਿੰਘ ਅਜਨਾਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਜ. ਸਕੱਤਰ ਮੱਖਣ ਸਿੰਘ ਨੰਗਲ, ਅਵਤਾਰ ਸਿੰਘ ਜਲੰਧਰ ਆਦਿ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੀ ਸਥਾਪਨਾ ਤੇ ਜਥੇ. ਬੂਟਾ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਦੇ ਇਸ ਗਠਨ ਨਾਲ ਸਿੱਖ ਕੌਂਮ ਨੂੰ ਹੋਰ ਹੁਲਾਰਾ ਮਿਲੇਗਾ। ਜਥੇ. ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪੰਥ ਅਤੇ ਪੰਜਾਬ ਅੱਜ ਵੱਡੇ ਖਤਰੇ ਵਿਚ ਹੈ, ਕਿਉਂਕਿ ਪੰਜਾਬ ਇਕ ਪਾਸੇ ਕੇਂਦਰ ਦਾ ਗੁਲਾਮ ਹੈ ਅਤੇ ਦੂਸਰੇ ਪਾਸੇ ਸ਼ਰਮਾਏਦਾਰ ਲੀਡਰਾਂ ਦਾ ਗੁਲਾਮ ਹੋ ਕੇ ਰਹਿ ਗਿਆ। ਤੀਜੀ ਗੁਲਾਮੀ ਅਸਫਰਸ਼ਾਹੀ ਦੀ ਹੈ, ਜਿਸ ਦੀ ਭੇਟ ਅੱਜ ਪੰਜਾਬ ਦਾ ਹਰ ਬੰਦਾ ਚੜ੍ਹਦਾ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਕਿਰਤੀ ਦਾ ਗਠਨ ਕਰ ਕੇ ਅਸੀਂ ਧਾਰਮਿਕ, ਰਾਜਸੀ, ਸਮਾਜਿਕ ਅਤੇ ਆਰਥਿਕ ਆਜ਼ਾਦੀ ਲੈ ਕੇ ਆਵਾਂਗੇ ਅਤੇ 2022 ਵਿਚ ਚੰਗੀ ਸਰਕਾਰ ਬਣਾ ਕੇ ਪੰਜਾਬ ਅੰਦਰੋਂ ਭ੍ਰਿਸ਼ਟਾਚਾਰ, ਨਸ਼ੇ, ਬੇਰੋਜ਼ਗਾਰੀ, ਕਿਸਾਨਾਂ ਦੀ ਖੁਦਕੁਸ਼ੀਆਂ ਆਦਿ ਸਭ ਨੂੰ ਰੋਕ ਕੇ ਦਮ ਲਵਾਂਗੇ। ਇਸ ਸਮੇਂ ਜੋਗਿੰਦਰ ਸਿੰਘ, ਸੁਰਿੰਦਰ ਸਿੰਘ ਰਾਜਾ ਰੋਡੇ, ਬਬਲੂ ਰੋਡੇ, ਭੁਪਿੰਦਰ ਸਿੰਘ ਮੋਗਾ, ਕਰੋੜ ਸਿੰਘ ਤਲਵੰਡੀ, ਸੁਖਦੇਵ ਸਿੰਘ ਡੇਮਰੂ, ਬਲਦੇਵ ਸਿੰਘ ਮਾੜੀ, ਜਸਵਿੰਦਰ ਸਿੰਘ ਸਮਾਲਸਰ, ਜਸਵੰਤ ਸਿੰਘ ਰੋਡੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ


author

rajwinder kaur

Content Editor

Related News