ਮਾਲਵਾ ਖਿੱਤੇ ਦੀ ਸਿਆਸਤ ’ਚ ਵੱਡਾ ਭੂਚਾਲ, ਜਸਵਿੰਦਰ ਸਿੱਧੂ ਨੇ ਫੜਿਆ ‘ਆਪ’ ਦਾ ‘ਪੱਲਾ’

Tuesday, May 18, 2021 - 12:13 PM (IST)

ਮੋਗਾ (ਗੋਪੀ ਰਾਊਕੇ) - ਪੰਜਾਬ ਦੇ ਮਾਲਵਾ ਖਿੱਤੇ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਸਿਆਸੀ ਭੂਚਾਲ ਆ ਗਿਆ, ਜਦੋਂ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਨਾਲ ਸਬੰਧਿਤ ਅਧਿਆਪਕ ਆਗੂ ਅਤੇ ਲੋਕ ਘੋਲਾਂ ਦੇ ਆਗੂ ਵਜੋਂ ਵਿਚਰਦੇ ਹੋਏ ਪੰਜਾਬ ’ਚ ਆਪਣੀ ਵਿਲੱਖਣ ਪਹਿਚਾਣ ਰੱਖਦੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦਾ ‘ਪੱਲਾ’ ਫੜ੍ਹ ਲਿਆ। ਹਮੇਸ਼ਾ ਮਨ ਅੰਦਰ ਇਨਕਲਾਬੀ ਸੋਚ ਰੱਖਣ ਤੇ ਹੱਕਾਂ ਲਈ ਲੜ੍ਹਦੇ ਰਹਿਣ ਵਾਲੀ ਇਸ ਸਖ਼ਸੀਅਤ ਨੇ ਬੀਤੇ ਦਿਨੀਂ ਜਦੋਂ ਆਪਣੇ ਸਰਕਾਰੀ ਅਧਿਆਪਕ ਪਦ ਤੋਂ ਅਸਤੀਫ਼ਾ ਦਿੱਤਾ ਸੀ ਤਾਂ ਉਦੋਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਜਲਦੀ ‘ਆਪ’ ’ਚ ਸ਼ਾਮਲ ਹੋ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ 2002 ਤੋਂ 2006 ਤੱਕ ਜਦੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚਿਆ ਜਾ ਰਿਹਾ ਸੀ ਤਾਂ ਉਦੋਂ ਸ੍ਰੀ ਸਿੱਧੂ ਨੇ ਅਜਿਹਾ ਘੋਲ ਆਰੰਭਿਆ ਕਿ 5742 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿਵਾਏ। ਇਨ੍ਹਾਂ ਨੇ ਸਭ ਤੋਂ ਆਖੀਰ ਵਿੱਚ ਨੌਕਰੀ ਜੁਆਇੰਨ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਸੀ। ਉਦੋਂ ਤੋਂ ਅੱਜ ਤੱਕ ਸ੍ਰੀ ਸਿੱਧੂ ਵੱਲੋਂ ਅਧਿਆਪਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹੋਏ ਨਿਭਾਈਆਂ ਸੇਵਾਵਾਂ ਅਧਿਆਪਕ ਦੇ ਚੇਤਿਆਂ ਵਿੱਚ ਵੱਸੀਆਂ ਹੋਈਆਂ ਹਨ। ਪਿਛਲੀ ਅਕਾਲੀ ਹਕੂਮਤ ਵੇਲੇ ਜ਼ਿਲ੍ਹਾ ਪ੍ਰੀਸ਼ਦ ਦੇ ਆਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਉਣ ਲਈ 42 ਦਿਨ ਦਾ ਮਰਨ ਵਰਤ ਰੱਖਿਆ ਸੀ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਪਤਾ ਲੱਗਾ ਹੈ ਕਿ ਸਿੱਧੂ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਹਲਕੇ ਵਿੱਚ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ ਬਣ ਗਏ ਹਨ, ਕਿਉਂਕਿ ਹਾਲੇ ਤੱਕ ਹਲਕੇ ਵਿੱਚ ਕੋਈ ਵੱਡਾ ਚਿਹਰਾ ਝਾੜੂ ਦੀ ਟਿਕਟ ਦਾ ਅਗਾਮੀ ਵਿਧਾਨ ਸਭਾ ਚੋਣਾ ਲਈ ਦਾਅਵੇਦਾਰ ਨਹੀਂ ਸੀ। ਹਾਲੇ ਤੱਕ ਹਲਕੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਵਿੱਚ ਟੱਕਰ ਸਮਝੀ ਜਾ ਰਹੀ ਸੀ। ਸਿੱਧੂ ਦੇ ਹੱਕ ਵਿੱਚ ਇਹ ਗੱਲ ਜਾਂਦੀ ਹੈ ਕਿ ਉਹ ਇਕ ਪੜ੍ਹੇ ਲਿਖੇ ਅਤੇ ਬੇਦਾਗ ਆਗੂ ਹੋਣ ਕਰ ਕੇ ਹਰ ਮੁੱਦੇ ’ਤੇ ਪਕੜ ਰੱਖਦੇ ਹਨ ਅਤੇ ਇਹੋ ਕਾਰਣ ਹੈ ਕਿ ਉਹ ਰਾਜਸੀ ਪਾਰੀ ਵਿਚ ਸਫ਼ਲਤਾ ਦਾ ਝੰਡਾ ਗੱਡਣ ਵਿਚ ਕਾਮਯਾਬ ਹੋ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

‘ਆਪ’ ਦਾ ਪੱਲਾ ਫੜ੍ਹਨ ਮਗਰੋਂ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀ ਤੋਂ ਅੱਕੇ ਪਏ ਅਤੇ ਅਗਾਮੀ 2022 ਵਿੱਚ ਸੂਬੇ ਦੇ ਲੋਕ ‘ਆਪ’ ਦੀ ਸਰਕਾਰ ਲਿਆ ਕੇ ਪੰਜਾਬ ਦੇ ਚੰਗੇ ਭਵਿੱਖ ਦੀ ਨੀਂਹ ਰੱਖਣਗੇ। ਇਸੇ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਪ੍ਰਧਾਨ ਗੁਰਵਿੰਦਰ ਸਿੰਘ ਡਾਲਾ ਆਦਿ ਨੇ ਸ੍ਰੀ ਸਿੱਧੂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ। ਦੂਜੇ ਪਾਸੇ ਸ੍ਰੀ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਮਗਰੋਂ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਅਖਾੜਾ ਭਖਣ ਦੀ ਸੰਭਾਵਨਾ ਬਣ ਗਈ ਹੈ।

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)


rajwinder kaur

Content Editor

Related News