ਮਾਲਵਾ ਨਹਿਰ ਨੇ ਕਿਸਾਨਾਂ ਦੇ ਚਿਹਰਿਆਂ ''ਤੇ ਲਿਆਂਦੀ ਰੌਣਕ, ਬਾਗੋ-ਬਾਗ ਹੋਏ ਕਿਸਾਨ
Saturday, Nov 30, 2024 - 05:09 PM (IST)
ਜਲੰਧਰ : ਪੰਜਾਬ ਸਰਕਾਰ ਵਲੋਂ ਸੂਬੇ ਵਿਚ ਬਣਵਾਈ ਜਾ ਰਹੀ ਨਵੀਂ ਮਾਲਵਾ ਨਹਿਰ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਬਣਵਾਈ ਜਾ ਰਹੀ ਪਹਿਲੀ ਨਹਿਰ ਮਾਲਵਾ ਨਹਿਰ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ‘ਮਾਲਵਾ ਨਹਿਰ’ ਦੀ ਲੰਬਾਈ ਲਗਭਗ 149.53 ਕਿਲੋਮੀਟਰ ਹੈ। ਇਸ ਨਹਿਰ ਦੀ ਪ੍ਰਸਤਾਵਿਤ ਪਾਣੀ ਦੀ ਸਮਰੱਥਾ 2000 ਕਿਊਸਿਕ ਹੈ। ਇਹ ਨਹਿਰ ਹਰੀਕੇ ਹੈੱਡਵਰਕਸ ਤੋਂ ਲੈ ਕੇ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਦੇ ਨਾਲ-ਨਾਲ ਇਸ ਦੇ ਹੈੱਡਵਰਕ ਤੋਂ ਪਿੰਡ ਵੜਿੰਗ ਖੇੜਾ ਤੱਕ ਬਣਾਉਣ ਦੀ ਤਜਵੀਜ਼ ਹੈ।
ਇਸ ਨਹਿਰ ਦੀ ਉਸਾਰੀ ਬਾਰੇ ਬੋਲਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ, ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਮਾਲਵਾ ਨਹਿਰ ਉਸਾਰੀ ਜਾ ਰਹੀ ਹੈ। ਇਸ ਨਾਲ ਨਾ ਸਿਰਫ ਜਲ ਸੰਕਟ ਦੂਰ ਹੋਵੇਗਾ ਸਗੋਂ ਨਹਿਰ ਦੇ ਪਾਣੀ ਨਾਲ ਖੇਤਾਂ ਵਿਚ ਸਿੰਚਾਈ ਹੋਵੇਗੀ। ਇਸ ਸਦਕਾ ਕਿਸਾਨਾਂ ਦੇ ਨਾਲ ਨਾਲ ਸੂਬੇ ਦਾ ਵੀ ਫਾਇਦਾ ਹੋਵੇਗਾ। ਦੱਸਣਯੋਗ ਹੈ ਕਿ ‘ਮਾਲਵਾ ਨਹਿਰ’ ਦੀ ਲੰਬਾਈ ਲਗਭਗ 149.53 ਕਿਲੋਮੀਟਰ ਹੈ। ਇਸ ਨਹਿਰ ਦੀ ਪ੍ਰਸਤਾਵਿਤ ਪਾਣੀ ਦੀ ਸਮਰੱਥਾ 2000 ਕਿਊਸਿਕ ਹੈ।