ਪੰਜਾਬ ਰਿਜ਼ਲਟ Live : ਮੋਗਾ ਤੋਂ ਮਾਲਵਿਕਾ ਸੂਦ ਹਾਰੀ, 'ਆਪ' ਉਮੀਦਵਾਰ ਡਾ. ਅਮਨਦੀਪ ਨੇ ਮਾਰੀ ਬਾਜ਼ੀ
Thursday, Mar 10, 2022 - 03:26 PM (IST)
ਮੋਗਾ : ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਦੇ ਫਾਈਨਲ ਨਤੀਜਿਆਂ 'ਚ ਹਲਕਾ ਮੋਗਾ 'ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ. ਅਮਨਦੀਪ ਕੌਰ ਅਰੋੜਾ ਨੇ 58813 ਵੋਟਾਂ ਨਾਲ ਜਿੱਤ ਹਾਸਲ ਕਰ ਲਈ ਹੈ, ਜਦਕਿ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ 38125 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਬਰਜਿੰਦਰ ਸਿੰਘ ਮੱਖਣ ਬਰਾੜ 28213 ਵੋਟਾਂ ਲੈ ਕੇ ਤੀਜੇ ਅਤੇ ਭਾਜਪਾ ਦੇ ਡਾ. ਹਰਜੋਤ ਕਮਲ 10558 ਵੋਟਾਂ ਲੈ ਕੇ ਚੌਥੇ ਨੰਬਰ 'ਤੇ ਰਹੇ।
ਇਹ ਵੀ ਪੜ੍ਹੋ : ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਮਾਨ ਤੀਜੇ ਨੰਬਰ 'ਤੇ, ਜਾਣੋ ਕੌਣ ਕਰ ਰਿਹੈ ਲੀਡ
1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਾਂਗਰਸ ਦਾ ਪ੍ਰਭਾਵ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ ਹੈ। ਇਸ ਹਲਕੇ 'ਤੇ ਹੁਣ ਤੱਕ ਹੋਈਆਂ 5 ਵਿਧਾਨ ਸਭਾ ਚੋਣਾਂ 'ਚੋਂ ਲਗਾਤਾਰ ਤਿੰਨ ਵਾਰ ਕਾਂਗਰਸ ਆਪਣੀ ਜਿੱਤ ਦਾ ਝੰਡਾ ਲਹਿਰਾ ਚੁੱਕੀ ਹੈ। ਕਾਂਗਰਸ ਇਥੇ 2007, 2012 ਅਤੇ 2017 ਵਿਚ ਜਿੱਤ ਚੁੱਕੀ ਹੈ, ਜਦਕਿ 1997 ਅਤੇ 2002 ਵਿਚ ਲਗਾਤਾਰ 2 ਵਾਰ ਅਕਾਲੀ ਦਲ ਜਿੱਤ ਦਰਜ ਕਰ ਚੁੱਕਾ ਹੈ।
ਇਹ ਵੀ ਪੜ੍ਹੋ : 'ਆਪ' ਦੀ ਜਿੱਤ 'ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਮੋਗਾ ਤੋਂ ਕਾਂਗਰਸ ਵਲੋਂ ਮਾਲਵਿਕਾ ਸੂਦ, ਆਮ ਆਦਮੀ ਪਾਰਟੀ ਵਲੋਂ ਡਾ. ਅਮਨਦੀਪ ਕੌਰ ਅਰੋੜਾ, ਅਕਾਲੀ ਦਲ ਵਲੋਂ ਬਰਜਿੰਦਰ ਸਿੰਘ ਬਰਾੜ, ਸੰਯੁਕਤ ਸਮਾਜ ਮੋਰਚੇ ਵਲੋਂ ਨਵਦੀਪ ਸਿੰਘ ਸੰਘਾ ਅਤੇ ਭਾਜਪਾ ਵਲੋਂ ਡਾ. ਹਰਜੋਤ ਕਮਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ।