ਨੌਜਵਾਨ ਦਾ ਰੰਜ਼ਿਸ ਤਹਿਤ ਕਤਲ ਦੇ ਮਾਮਲੇ 'ਚ 5 ਵਿਅਕਤੀ ਨਾਮਜ਼ਦ, 1ਗ੍ਰਿਫ਼ਤਾਰ
Monday, Jul 20, 2020 - 12:55 PM (IST)
ਮਲੋਟ (ਜੁਨੇਜਾ, ਕਾਠਪਾਲ) : ਥਾਣਾ ਕਬਰਵਾਲਾ ਪੁਲਸ ਨੇ 23 ਸਾਲਾਂ ਦੇ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਪੰਜ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਪੰਨੀਵਾਲਾ ਫੱਤਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ 3/4 ਦਿਨ ਪਹਿਲਾਂ ਪਿੰਡ ਰਾਣੀਵਾਲਾ ਮਿੱਡਾ ਅਤੇ ਖੂਨਨ ਕਲਾਂ ਦੇ ਦੋ ਧੜਿਆਂ ਵਿਚਕਾਰ ਲੜਾਈ ਹੋਈ ਸੀ। ਇਸ 'ਚ ਉਸਦਾ 23 ਸਾਲ ਪੁੱਤਰ ਲਵਪ੍ਰੀਤ ਸਿੰਘ ਇਕ ਧਿਰ ਨਾਲ ਮਦਦ ਕਰਨ ਲਈ ਗਿਆ ਸੀ। ਇਸ ਰੰਜਿਸ਼ ਕਾਰਣ ਹੀ 17 ਤਰੀਕ ਨੂੰ ਜਦੋਂ ਉਸਦਾ ਪੁੱਤਰ ਲਵਪ੍ਰੀਤ ਸਿੰਘ ਪਿੰਡ ਉੜਾਂਗ ਤੋਂ ਪੰਨੀਵਾਲਾ ਆ ਰਿਹਾ ਸੀ ਤਾਂ ਉਸਦੇ ਲੜਕੇ 'ਤੇ ਕੁਝ ਹਮਲਾਵਰਾਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੰਨੀਵਾਲਾ ਪੁਲਸ ਚੌਂਕੀ ਦੇ ਇੰਚਾਰਜ਼ ਐੱਸ. ਆਈ. ਗੁਰਦਿੱਤਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਬੀ ਦੀ ਸ਼ਿਕਾਇਤ 'ਤੇ ਇਕ ਮੁਕੱਦਮਾ ਨਾ ਮਲੂਮ ਵਿਅਕਤੀਆਂ ਵਿਰੁੱਧ ਕਬਰਵਾਲਾ ਥਾਣਾ ਵਿਖੇ ਦਰਜ ਕਰ ਦਿੱਤਾ ਸੀ।
ਇਹ ਵੀ ਪੜ੍ਹੋਂ :ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ
ਉਧਰ ਉਸ ਰਾਤ ਹੀ ਗੰਭੀਰ ਜ਼ਖਮੀ ਹੋਏ ਲਵਪ੍ਰੀਤ ਸਿੰਘ ਨੇ ਦਮਤੋੜ ਦਿੱਤਾ। ਜਿਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਨੂੰ 302 ਵਿਚ ਤਬਦੀਲ ਕਰ ਕੇ ਪੰਜ ਦੋਸ਼ੀਆਂ ਭੁਪਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਮੋਹਲਾਂ, ਅਕਾਸ਼ ਸਿੰਘ ਪੁੱਤਰ ਤੇਜਾ ਸਿੰਘ, ਅਜੇ ਪੁੱਤਰ ਪੱਪਾ ਸਿੰਘ , ਸੁਖਦੀਪ ਸਿੰਘ ਪੁੱਤਰ ਹੰਸਾ ਸਿੰਘ ਅਤੇ ਜੋਬਨ ਸਿੰਘ ਪੁੱਤਰ ਜਸਪਾਲ ਸਿੰਘ ਵਾਸੀਅਨ ਪਿੰਡ ਖੂਨਨ ਕਲਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਇਸ ਮਾਮਲੇ ਵਿਚ ਪੁਲਸ ਨੇ ਭੁਪਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਮੋਹਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਚਾਰ ਜਣਿਆਂ ਦੀ ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋਂ : ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਦੇ ਮਾਮਲੇ 'ਚ 2 ਸਟਾਫ ਨਰਸਾਂ ਸਮੇਤ 4 ਮੁਲਾਜ਼ਮ ਸਸਪੈਂਡ