ਲੱਤਾਂ-ਬਾਹਾਂ ਤੋੜ ਕੇ ਸੜਕ 'ਤੇ ਸੁੱਟੀ ਪਤਨੀ (ਵੀਡੀਓ)

10/17/2018 4:52:43 PM

ਮਲੋਟ (ਤਰਸੇਮ ਢੁੱਡੀ)—ਮਲੋਟ ਦੇ ਪਿੰਡ ਔਲਖ ਨੇੜੇ ਇਕ ਪਤੀ ਵਲੋਂ ਪਤਨੀ ਨੂੰ ਰਾਡ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੰਜ ਘੰਟੇ ਤੱਕ ਸੜਕ ਦੇ ਕੰਢੇ 'ਤੇ ਪਈ ਰਹੀ ਪਰ ਉਸ ਨੂੰ ਕਿਸੇ ਵੀ ਵਿਅਕਤੀ ਨੇ ਹਸਪਤਾਲ ਨਹੀਂ ਪਹੁੰਚਾਇਆ। ਸ਼ਾਮ ਦੇ ਕਰੀਬ ਛੇ ਵਜੇ ਇਕ ਵਿਅਕਤੀ ਨੇ 108 ਐਂਬੂਲੈਂਸ ਨੂੰ ਫੋਨ ਕਰਕੇ ਬੁਲਾਇਆ ਤਾਂ ਮਹਿਲਾ ਨੂੰ ਹਸਪਤਾਲ ਪਹੁੰਚਾਇਆ। ਜਿਸ ਦਾ ਇਲਾਜ ਮਲੋਟ ਦੇ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ। 

ਹਸਪਤਾਲ 'ਚ ਮੌਜੂਦਾ ਮਹਿਲਾ ਕੁਲਦੀਪ ਕੌਰ (30) ਨੇ ਦੱਸਿਆ ਕਿ ਉਹ ਮਲੋਟ ਦੇ ਪਟੇਲ ਨਗਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਕਰੀਬ ਦੱਸ ਸਾਲ ਪਹਿਲਾਂ ਮੁਕਤਸਰ ਦੇ ਕਰਮਪੁਰਾ ਬਸਤੀ ਨਿਵਾਸੀ ਕਾਲਾ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੀ ਇਕ ਧੀ ਹੈ ਜੋ ਕਿ ਕਰੀਬ ਅੱਠ ਸਾਲ ਦੀ ਹੈ। ਕੁਝ ਸਮੇਂ ਪਹਿਲਾਂ ਪਤੀ-ਪਤਨੀ ਦਾ ਆਪਸ 'ਚ ਝਗੜਾ ਹੋ ਗਿਆ ਸੀ। ਜਿਸ ਦੇ ਬਾਅਦ ਦੌਵੇਂ ਵੱਖਰੇ-ਵੱਖਰੇ ਰਹਿਣ ਲੱਗੇ ਸਨ। ਉਨ੍ਹਾਂ ਦਾ ਅਦਾਲਤ 'ਚ ਕਥਿਤ ਤੌਰ 'ਤੇ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ। ਬੀਤੇ ਦਿਨੀਂ ਉਸ ਦੇ ਪਤੀ ਨੇ ਉਸ ਨੂੰ ਫੋਨ ਕੀਤਾ ਕਿ ਉਹ ਉਸ ਨਾਲ ਸਮਝੌਤਾ ਕਰਨਾ ਚਾਹੁੰਦਾ ਹੈ। ਇਸ ਲਈ ਉਸ ਨੇ ਉਸ ਨੂੰ ਪਿੰਡ ਔਲਖ ਦੇ ਕੋਲ ਬੁਲਾਇਆ। ਉਹ ਬੱਸ 'ਤੇ ਸਵਾਰ ਹੋ ਕੇ ਔਲਖ ਆਪਣੀ ਧੀ ਨਾਲ ਚਲੀ ਗਈ। ਉੱਥੇ ਉਸ ਦਾ ਪਤੀ ਕਾਲਾ ਸਿੰਘ ਉਸ ਨੂੰ ਬਾਈਕ 'ਤੇ ਬਿਠਾ ਕੇ ਸੜਕ ਤੋਂ ਕੁਝ ਦੂਰੀ 'ਤੇ ਲੈ ਗਿਆ। ਜਿੱਥੇ ਉਸ ਨੇ ਕਥਿਤ ਤੌਰ 'ਤੇ ਰਾਡ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ। ਜਿਸ ਦੇ ਬਾਅਦ ਉਹ ਆਪਣੀ ਧੀ ਦੇ ਸਹਾਰੇ ਮੁਸ਼ਕਲ ਨਾਲ ਸੜਕ ਦੇ ਕੋਲ ਆਈ। ਉਸ ਦੀ ਧੀ ਨੇ ਆਉਂਦੇ ਜਾਂਦੇ ਲੋਕਾਂ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਮਦਦ ਨਹੀਂ ਕੀਤੀ। ਦੁਪਹਿਰ ਇਕ ਵਜੇ ਦੇ ਬਾਅਦ ਸ਼ਾਮ ਛੇ ਵਜੇ ਇਕ ਵਿਅਕਤੀ ਨੇ ਰੁਕ ਕੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। 


Tarsem Dhuddy

Reporter

Related News