ਅੱਧੀ ਰਾਤ ਨੂੰ ਭੇਤਭਰੇ ਹਾਲਾਤ ''ਚ ਗਾਇਬ ਹੋਇਆ 4 ਮਹੀਨਿਆਂ ਦਾ ਬੱਚਾ

Tuesday, Jul 09, 2019 - 11:50 AM (IST)

ਅੱਧੀ ਰਾਤ ਨੂੰ ਭੇਤਭਰੇ ਹਾਲਾਤ ''ਚ ਗਾਇਬ ਹੋਇਆ 4 ਮਹੀਨਿਆਂ ਦਾ ਬੱਚਾ

ਮਲੋਟ (ਜੁਨੇਜਾ, ਸੰਧਿਆ) - ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਅੱਧੀ ਰਾਤ ਤੋਂ ਬਾਅਦ ਇਕ ਰਾਈਸ ਮਿੱਲ 'ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦਾ 4 ਮਹੀਨਿਆਂ ਦਾ ਬੱਚਾ ਭੇਤਭਰੀ ਹਾਲਤ 'ਚ ਗਾਇਬ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਸਿਟੀ ਮਲੋਟ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਾਉਂਦੇ ਹੋਏ ਭੂਰਾ ਰਾਮ ਉਰਫ ਭੂਰਾ ਚੌਧਰੀ ਪੁੱਤਰ ਨਕਸਾਏ ਰਾਮ ਨੇ ਦੱਸਿਆ ਕਿ ਉਹ ਦਾਨੇਵਾਲਾ ਤੋਂ ਜੰਡਵਾਲਾ ਰੋਡ 'ਤੇ ਬਣੀ ਆਰ. ਐੱਮ. ਰਾਈਸ ਮਿੱਲ 'ਚ ਕੰਮ ਕਰਦਾ ਹੈ ਅਤੇ ਬੀਤੀ ਅੱਧੀ ਰਾਤ ਨੂੰ ਉਸ ਦਾ 4-5 ਮਹੀਨਿਆਂ ਦਾ ਬੱਚਾ ਗੁੰਮ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਲਾਪਤਾ ਬੱਚਾ ਆਪਣੀ ਮਾਂ ਅਤੇ 7-8 ਸਾਲ ਦੀ ਭੈਣ ਕੋਲ ਸੁੱਤਾ ਸੀ। ਰਾਈਸ ਮਿੱਲ ਦੇ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਭੂਰਾ ਚੌਧਰੀ ਉਸ ਕੋਲ 8-9 ਸਾਲਾਂ ਤੋਂ ਪ੍ਰਵਾਸੀ ਜੋੜੇ ਕੋਲ 4 ਬੱਚੇ ਹਨ, ਜਿਨ੍ਹਾਂ 'ਚੋਂ ਦੋ ਲੜਕੀਆਂ ਅਤੇ ਦੋ ਲੜਕੇ ਸਭ ਤੋਂ ਛੋਟਾ ਇਹ 4 ਮਹੀਨਿਆਂ ਦਾ ਬੱਚਾ ਸੀ। ਉਨ੍ਹਾਂ ਦੱਸਿਆ ਕਿ ਸ਼ੈਲਰ ਦੀ ਇਕ ਕੰਧ ਦੀਆਂ ਕੁਝ ਇੱਟਾਂ ਡਿੱਗੀਆਂ ਪਈਆਂ ਹਨ, ਜਿਸ ਤੋਂ ਲੱਗਦਾ ਹੈ ਕਿ ਬੱਚੇ ਨੂੰ ਚਰਾਉਣ ਵਾਲੇ ਇਸ ਕੰਧ ਰਾਹੀਂ ਆਏ ਅਤੇ ਗਏ ਹੋਣਗੇ।

ਉੱਧਰ, ਇਸ ਸਬੰੰਧੀ ਮਲੋਟ ਦੇ ਐੱਸ. ਪੀ. ਇਕਬਾਲ ਸਿੰਘ, ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਸਮੇਤ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਾਂਚ-ਪੜਤਾਲ ਕੀਤੀ। ਡੀ. ਐੱਸ. ਪੀ. ਡੀ. ਜਸਮੀਤ ਸਿੰਘ ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਬੱਚੇ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ।


author

rajwinder kaur

Content Editor

Related News