ਸੜਕ ''ਤੇ ਖੜ੍ਹੀ ਕਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਲਾਈ ਅੱਗ

Tuesday, Oct 08, 2019 - 11:40 AM (IST)

ਸੜਕ ''ਤੇ ਖੜ੍ਹੀ ਕਾਰ ਨੂੰ ਅਣਪਛਾਤੇ ਵਿਅਕਤੀਆਂ ਨੇ ਲਾਈ ਅੱਗ

ਮਲੋਟ (ਤਰਸੇਮ ਢੁੱਡੀ) - ਮਲੋਟ ਹਲਕੇ ਦੇ ਰਵਿਦਾਸ ਨਗਰ 'ਚ ਬੀਤੀ ਦੇਰ ਰਾਤ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਅੱਗ ਲੱਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ 'ਤੇ ਇਕੱਠੇ ਹੋਏ ਮੁਹੱਲੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਰ ਸੜ ਕੇ ਸੁਆਹ ਹੋ ਗਈ। ਕਾਰ ਦੇ ਮਾਲਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

ਪੁਲਸ ਨੂੰ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਵਲਰਾਜ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾਂ ਵਾਂਗ ਦੁਕਾਨ ਬੰਦ ਕਰਕੇ ਕਾਰ ਨੂੰ ਬਾਹਰ ਖੜ੍ਹੀ ਕਰਕੇ ਘਰ ਚਲਾ ਗਿਆ ਸੀ। ਦੇਰ ਰਾਤ ਅਣਪਛਾਤੇ ਲੋਕ ਉਸ ਦੀ ਕਾਰ ਨੂੰ ਅੱਗ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੀ ਸੂਚਨਾ ਉਸ ਨੂੰ ਗੁਆਂਢੀਆਂ ਨੇ ਦਿੱਤੀ।


author

rajwinder kaur

Content Editor

Related News