6 ਮਹੀਨੇ ਬਾਅਦ ਵੀ ਲਾਪਤਾ ਦਾ ਕੋਈ ਸੁਰਾਗ ਨਹੀਂ

09/24/2017 12:09:34 PM

ਚੰਡੀਗੜ੍ਹ (ਬਰਜਿੰਦਰ) - ਮਲੋਆ ਕਾਲੋਨੀ ਨਿਵਾਸੀ 30 ਸਾਲ ਦਾ ਪਵਨ ਕੁਮਾਰ 6 ਮਹੀਨਿਆਂ ਤੋਂ ਲਾਪਤਾ ਹੈ। ਯੂ. ਟੀ. ਪੁਲਸ ਉਸ ਦਾ ਪਤਾ ਲਾਉਣ ਵਿਚ ਨਾਕਾਮ ਰਹੀ ਹੈ। 22 ਮਾਰਚ, 2017 ਨੂੰ ਲਾਪਤਾ ਹੋਏ ਪਵਨ ਦੇ ਪਿਤਾ ਰਾਮ ਬਿਲਾਸ ਨੇ ਮਲੋਆ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ, ਜਿਸ 'ਤੇ 26 ਮਾਰਚ ਨੂੰ ਡੀ. ਡੀ. ਆਰ. ਦਰਜ ਹੋਈ ਸੀ। ਪਵਨ ਦੇ ਪਿਤਾ ਨੇ ਦੱਸਿਆ ਕਿ ਪਵਨ ਦਾ ਵਿਆਹ ਹੋ ਚੁੱਕਾ ਹੈ ਤੇ ਉਸ ਦੇ ਦੋ ਬੱਚੇ ਹਨ। 
ਪਵਨ ਚੰਡੀਗੜ੍ਹ ਨੰਬਰ ਵਾਲੇ ਮੋਟਰਸਾਈਕਲ 'ਤੇ ਨਿਕਲਿਆ ਸੀ ਤੇ ਅੱਜ ਤਕ ਘਰ ਨਹੀਂ ਆਇਆ ਹੈ। ਪਵਨ ਕੈਟਰਿੰਗ ਦਾ ਕੰਮ ਕਰਨ ਤੋਂ ਇਲਾਵਾ ਸੈਕਟਰ-35 ਵਿਚ ਇਕ ਦੁਕਾਨ ਵਿਚ ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ। 


Related News