ਮੱਲੀਆਂ ਕਲਾਂ ਵਿਖੇ ਉੱਗੀ ਪੁਲਸ ਚੌਂਕੀ ’ਚ ਤਾਇਨਾਤ ਏ. ਐੱਸ. ਆਈ. ਦੀ ਅਚਾਨਕ ਗੋਲ਼ੀ ਲੱਗਣ ਮੌਤ

Friday, Aug 20, 2021 - 04:53 PM (IST)

ਮੱਲੀਆਂ ਕਲਾਂ ਵਿਖੇ ਉੱਗੀ ਪੁਲਸ ਚੌਂਕੀ ’ਚ ਤਾਇਨਾਤ ਏ. ਐੱਸ. ਆਈ. ਦੀ ਅਚਾਨਕ ਗੋਲ਼ੀ ਲੱਗਣ ਮੌਤ

ਮੱਲ੍ਹੀਆਂ ਕਲਾਂ (ਟੁੱਟ)- ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਂਕੀ ਪਿੰਡ ਉੱਗੀ ਵਿਖੇ ਤਾਇਨਾਤ ਏ. ਐੱਸ. ਆਈ. ਸੰਤੋਖ ਸਿੰਘ ਦੀ ਅਚਾਨਕ ਕਾਰਬਾਈਨ ਵਿਚੋਂ ਗੋਲ਼ੀ ਚੱਲਣ ਨਾਲ ਮੌਕੇ ’ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਉੱਗੀ ਦੇ ਇੰਚਾਰਜ ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੰਤੋਖ ਸਿੰਘ ਪੁਲਸ ਚੌਂਕੀ ’ਚ ਤਾਇਨਾਤ ਸੀ। ਮ੍ਰਿਤਕ ਸੰਤੋਖ ਸਿੰਘ 17 ਅਗਸਤ ਨੂੰ ਛੁੱਟੀ ਲੈ ਕੇ ਆਪਣੇ ਪਿੰਡ ਰੂਪਨਪੁਰ (ਸੁਭਾਨਪੁਰ) ਵਿਖੇ ਗਿਆ ਹੋਇਆ ਸੀ। 18 ਅਗਸਤ ਨੂੰ ਅਪਣੇ ਘਰ, ਕਾਰਬਾਈਨ ਨੂੰ ਸਾਫ਼ ਕਰ ਰਿਹਾ ਸੀ, ਜਿਸ ਵਿਚੋਂ ਗੋਲੀ ਨਿਕਲਣ ਕਾਰਨ ਮੌਕੇ ’ਤੇ ਮੌਤ ਹੋ ਗਈ, ਜਿਸ ਕਾਰਨ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ।


author

shivani attri

Content Editor

Related News