ਮੋਦੀ ਸਰਕਾਰ ਨੇ 10 ਸਾਲਾਂ 'ਚ ਕਿਸਾਨਾਂ ਤੇ ਫੌਜੀਆਂ ਨੂੰ ਕਰ ਦਿੱਤਾ ਬਰਬਾਦ : ਖੜਗੇ

Sunday, Feb 11, 2024 - 06:39 PM (IST)

ਮੋਦੀ ਸਰਕਾਰ ਨੇ 10 ਸਾਲਾਂ 'ਚ ਕਿਸਾਨਾਂ ਤੇ ਫੌਜੀਆਂ ਨੂੰ ਕਰ ਦਿੱਤਾ ਬਰਬਾਦ : ਖੜਗੇ

ਸਮਰਾਲਾ, (ਸੰਜੇ ਗਰਗ)- ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਦੇਸ਼ ਦੇ ਵੋਟਰਾਂ ਨੂੰ ਸੱਦਾ ਦਿੱਤਾ ਹੈ, ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਅਸੀਂ ਭਾਵੇ ਇੱਕਲੇ ਲੜੀਏ ਜਾ ਇੱਕਠੇ ਪਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਲੜ੍ਹਾਗੇ, ਕਿਊਕਿ ਮੋਦੀ ਨੂੰ ਹਟਾਉਣਾ ਹੈ। ਕਿਊਕਿ ਮੋਦੀ ਸਰਕਾਰ ਦੀ ਨੀਤੀ ਅਮੀਰ ਨੂੰ ਹੋਰ ਅਮੀਰ ਕਰਨ ਅਤੇ ਗਰੀਬ ਨੂੰ ਕੁਚਲਣ ਦੀ ਹੈ। ਖੜਗੇ ਐਤਵਾਰ ਨੂੰ ਸਮਰਾਲਾ ਵਿਖੇ ਦੇਸ਼ ਦੇ ਪਹਿਲੇ ਸੂਬਾ ਪੱਧਰੀ ਵਰਕਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ, ਮੋਦੀ ਸਰਕਾਰ ਵੱਲੋਂ ਦਿੱਤੀਆ ਜਾ ਰਹੀਆਂ ਸਾਰੀਆਂ ਗਾਰੰਟੀਆਂ ਵੀ 2 ਕਰੋੜ ਨੌਕਰੀਆਂ ਅਤੇ 15 ਲੱਖ ਰੁਪਇਆ ਹਰੇਕ ਵਿਅਕਤੀ ਦੇ ਖਾਤੇ ਵਿਚ ਪਾਉਣ ਦੇ ਜੁਮਲੇ ਵਾਂਗ ਹੀ ਹਨ। ਉਨ੍ਹਾਂ ਕਿਸਾਨਾਂ ਦੇ ਵਿਰੋਧ ਸਦਕਾ ਦੋ ਸਾਲ ਪਹਿਲਾਂ ਵਾਪਸ ਲਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਕੇਂਦਰ ਵੱਲੋਂ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਹੁਣ ਮੁੜ ਸ਼ੁਰੂ ਕੀਤੇ ਜਾ ਰਹੇ ਅੰਦੋਲਨ ’ਚ ਕਾਂਗਰਸ ਪੂਰਾ ਸਾਥ ਦੇਵੇਗੀ। ਕਾਂਗਰਸ ਦੀ ਸਰਕਾਰ ਬਣਨ ’ਤੇ ਇਹ ਤਿੰਨੇ ਕਾਲੇ ਕਾਨੂੰਨ ਰੱਦ ਵੀ ਕੀਤੇ ਜਾਣਗੇ। 

ਉਨ੍ਹਾਂ ਕਿਹਾ ਕਿ, ਜੇਕਰ ਇੱਕ ਹੀ ਵਿਅਕਤੀ ਦੀ ਪੂਜਾ ਹੋਣ ਲੱਗ ਜਾਵੇ ਤਾਂ ਦੇਸ਼ ਤਾਨਾਸ਼ਾਹੀ ਵੱਲ ਚਲਿਆ ਜਾਂਦਾ ਹੈ। ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਕਾਰਜ਼ਕਾਲ ਵਿਚ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਨਾਲੋਂ ਮੋਦੀ ਦੇ 10 ਸਾਲ ਦੇ ਕਾਰਜ਼ਕਾਲ ਵਿੱਚ ਉਸ ਨਾਲੋਂ ਸਿਰਫ ਅੱਧੇ ਹੀ ਵਧੇ ਹਨ। ਇਸ ਤੋਂ ਇਲਾਵਾ ਕੇਂਦਰ ਵਿਚ 30 ਲੱਖ ਨੌਕਰੀਆਂ ਨੂੰ ਗਰੀਬਾਂ ਨੂੰ ਹੋਰ ਗਰੀਬ ਕਰਨ ਲਈ ਸਿਰਫ ਅੱਧੀਆਂ ਹੀ ਭਰੀਆਂ ਗਈਆ ਹਨ, ਜਦਕਿ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਵੱਡੇ ਕਾਰਖਾਨੇ, ਏਅਰਪੋਰਟਾਂ,ਜਾਹਾਜਾਂ, ਬੰਦਰਗਾਹਾਂ ਅਤੇ ਸੜ੍ਹਕਾਂ ਨੂੰ ਇੱਕ-ਇੱਕ ਕਰਕੇ ਵੇਚਿਆ ਜਾ ਰਿਹਾ ਹੈ। ਖੜਗੇ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਮੋਦੀ ਸਰਕਾਰ ਕਿਸਾਨੀ ਨੂੰ ਖਤਮ ਕਰਕੇ ਦੇਸ਼ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਫੌਜ ਵਿਚ 4 ਸਾਲਾਂ ਦੀ ਨੌਕਰੀ ਲਈ ਸ਼ੁਰੂ ਕੀਤੀ ਗਈ ਅਗਨੀਵੀਰ ਯੋਜਨਾਂ ਨੂੰ ਬੰਦ ਕਰਕੇ ਫੌਜ ਵਿਓ ਮੁੜ ਰੈਗੂਲਰ ਭਰਤੀ ਸ਼ੁਰੂ ਕਰਨ ਲਈ ਮੋਦੀ ਸਰਕਾਰ ਨੂੰ ਕੇਂਦਰ ਵਿਚੋਂ ਉਖਾੜਨਾ ਜਰੂਰੀ ਹੈ। ਇਸ ਲਈ ਕਾਂਗਰਸ ਦੇ ਅਹੁਦੇਦਾਰ ਹਰ ਘਰ ਦੇ ਦਰਵਾਜੇ ਤੱਕ ਜਾਕੇ ਲੋਕਾਂ ਨੂੰ ਲਾਮਵੰਦ ਕਰਨ।

ਨਵਜੋਤ ਸਿੱਧੂ ਰਹੇ ਗੈਰ-ਹਾਜ਼ਰ

ਪੰਜਾਬ ਪੱਧਰ ਦੇ ਵਰਕਰ ਸੰਮੇਲਨ ਨੂੰ ਸੰਬੋਧਨ ਕਰਨ ਆਏ ਖੜਗੇ ਭਾਵੇ ਸਾਰੇ ਵਰਕਰਾਂ ਨੂੰ ਇੱਕਜੁਟ ਹੋ ਕੇ ਅਗਾਮੀ ਚੋਣਾਂ ’ਚ ਲੜਾਈ ਲੜਨ ਦਾ ਸੱਦਾ ਦਿੰਦੇ ਰਹੇ ਪਰ ਉਮੀਦ ਦੇ ਬਿਲਕੁਲ ਉਲਟ ਵੱਖਰੇ ਸੁਰਾਂ ਨਾਲ ਚੱਲ ਰਹੇ ਨਵਜੋਤ ਸਿੰਧੂ ਅੱਜ ਦੇ ਇਸ ਵਰਕਰ ਸੰਮੇਲਨ ਵਿਚ ਵੀ ਨਹੀਂ ਆਏ। ਹਾਲਾਂਕਿ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਦੀ ਅਗਵਾਈ ਵਿਚ ਅੱਜ ਹੋਈ ਇਸ ਰੈਲੀ ਤੋਂ ਕੁਝ ਦੇਰ ਪਹਿਲਾਂ ਸਿੱਧੂ ਵੱਲੋਂ ਕੀਤੇ ਗਏ ਟਵੀਟ ਵਿਚ ਉਨ੍ਹਾਂ ਦੇ ਸੁਰ ਕੁਝ ਨਰਮ ਵਿਖਾਈ ਦਿੱਤੇ ਅਤੇ ਕਿਹਾ ਇਹ ਵੀ ਜਾ ਰਿਹਾ ਸ ਕਿ ਉਹ ਖੜਗੇ ਦੀ ਅਗਵਾਈ ਵਾਲੀ ਇਸ ਰੈਲੀ ਵਿਚ ਜ਼ਰੂਰ ਪਹੁੰਚਣਗੇ ਪਰ ਉਨ੍ਹਾਂ ਦੇ ਗੈਰ-ਹਾਜ਼ਰ ਰਹਿਣ ਨਾਲ ਪਾਰਟੀ ਲੀਡਰਸ਼ਿਪ ਸਮੇਤ ਆਮ ਕਾਂਗਰਸੀ ਵਰਕਰਾਂ ਵਿੱਚ ਉਨ੍ਹਾਂ ਦੀ ਗੈਰ-ਹਾਜ਼ਰੀ ਨੂੰ ਲੈ ਕੇ ਵੱਡੀ ਹੈਰਾਨੀ ਪਾਈ ਜਾ ਰਹੀ ਹੈ।


author

Rakesh

Content Editor

Related News