ਰੰਜਿਸ਼ ਕਾਰਨ ਦੋ ਧਿਰਾਂ 'ਚ ਝੜਪ, 8 ਜ਼ਖਮੀਂ
Wednesday, Dec 19, 2018 - 01:57 PM (IST)

ਮੱਲਾਂਵਾਲਾ (ਜਸਪਾਲ ਸਿੰਘ ਸੰਧੂ) - ਮੱਲਾਂਵਾਲਾ 'ਚ ਰਸਤੇ ਨੂੰ ਲੈ ਕੇ ਚੱਲੀ ਆ ਰਹੀ ਪੁਰਾਣੀ ਰੰਜਿਸ਼ ਕਾਰਨ ਖੇਤ ਨੂੰ ਤਾਰ ਲਾਉਦੇਂ ਸਮੇਂ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ, ਜਿਸ 'ਚ 3 ਔਰਤਾਂ ਸਮੇਤ 8 ਜ਼ਖਮੀਂ ਹੋ ਗਏ। ਥਾਣਾ ਮੱਲਾਂਵਾਲਾ ਦੇ ਮੁਖੀ ਦਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੱਲਾਂਵਾਲਾ ਦੇ ਕੁਲਵੰਤ ਸਿੰਘ ਅਤੇ ਜਸਵੀਰ ਸਿੰਘ ਵਿਚਕਾਰ ਰਸਤੇ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲੀ ਆ ਰਹੀ ਸੀ ਕਿ ਬੀਤੇ ਦਿਨ ਖੇਤ 'ਚ ਤਾਰ ਲਾਉਦੇਂ ਸਮੇਂ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ। ਝਗੜੇ ਦੌਰਾਨ ਜ਼ਖਮੀ ਹੋਏ ਕੁਲਵੰਤ ਸਿੰਘ ਧਿਰ ਦੇ ਕੁਲਵੰਤ ਸਿੰਘ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਕੁਲਵੰਤ ਕੌਰ ਅਤੇ ਬਲਜਿੰਦਰ ਕੌਰ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਜਦਕਿ ਜਸਵੀਰ ਸਿੰਘ ਧਿਰ ਦੇ ਜਸਵੀਰ ਸਿੰਘ, ਚਾਨਣ ਸਿੰਘ ਅਤੇ ਪ੍ਰੀਤਮ ਕੌਰ ਨੂੰ ਫਿਰੋਜ਼ਪੁਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਕੇਸ ਦੀ ਤਫਤੀਸ਼ ਏ.ਐੱਸ.ਆਈ. ਸਤਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ।