ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ

Wednesday, May 19, 2021 - 10:11 PM (IST)

ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ

ਡਾ. ਵੇਦਪ੍ਰਤਾਪ ਵੈਦਿਕ

ਪੰਜਾਬ ਦੇ ਮਾਲੇਰਕੋਟਲਾ ਕਸਬੇ ਸਬੰਧੀ ਗਿਆਨੀ ਜ਼ੈਲ ਸਿੰਘ ਮੈਨੂੰ ਦੱਸਿਆ ਕਰਦੇ ਸਨ ਕਿ ਹੁਣ ਤੋਂ ਲਗਭਗ 300 ਸਾਲ ਪਹਿਲਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਹਾਂ ਸਾਹਿਬਜ਼ਾਦਿਆਂ ਨੂੰ ਕੰਧਾਂ ’ਚ ਜ਼ਿੰਦਾ ਚਿਣਵਾਇਆ ਜਾ ਰਿਹਾ ਸੀ, ਉਦੋਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਉਸ ਦਾ ਡਟ ਕੇ ਵਿਰੋਧ ਕੀਤਾ ਸੀ ਅਤੇ ਭਰੇ ਦਰਬਾਰ ’ਚ ਉੱਠ ਕੇ ਉਨ੍ਹਾਂ ਕਿਹਾ ਸੀ ਕਿ ਇਹ ਕੁਕਰਮ ਇਸਲਾਮ ਅਤੇ ਕੁਰਾਨ ਦੇ ਵਿਰੁੱਧ ਹੈ। ਇਹ ਉਹੀ ਮਾਲੇਰਕੋਟਲਾ ਹੈ ਜਿਸ ਨੂੰ ਹੁਣ ਪੰਜਾਬ ਦੀ ਸਰਕਾਰ ਨੇ ਇਕ ਵੱਖਰਾ ਜ਼ਿਲ੍ਹਾ ਐਲਾਨਿਆ ਹੈ।

ਮੁੱਖ ਮੰਤਰੀ ਯੋਗੀ ਵੱਲੋਂ ਵਿਰੋਧ ਕਰਨ ਪਿਛਲੀ ਦਲੀਲ
 ਇਸ ਦੇ ਵੱਖਰਾ ਜ਼ਿਲ੍ਹਾ ਬਣਾਉਣ ਦਾ ਵਿਰੋਧ ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਮਾਲਰੇਕੋਟਲਾ ਦਾ ਖੇਤਰ ਮੁਸਲਿਮ ਬਹੁਲਤਾ ਵਾਲਾ ਹੈ। ਉਸ ਨੂੰ ਫਿਰਕੂ ਆਧਾਰ ’ਤੇ ਵੱਖਰਾ ਜ਼ਿਲ੍ਹਾ ਬਣਾਉਣਾ ਬਿਲਕੁਲ ਗ਼ਲਤ ਹੈ। ਯੋਗੀ ਦੀ ਦਲੀਲ ਹੈ ਇਸ ਪੱਖੋਂ ਠੀਕ ਮੰਨੀ ਜਾ ਸਕਦੀ ਹੈ ਕਿ ਜੇ ਫਿਰਕੂ ਆਧਾਰ ’ਤੇ ਨਵੇਂ ਜ਼ਿਲ੍ਹੇ, ਨਵੇਂ ਬਲਾਕ ਅਤੇ ਨਵੇਂ ਸੂਬੇ ਬਣਨ ਲੱਗ ਪਏ ਤਾਂ ਇਹ ਭਾਰਤ ਵੰਡ ਦੀ ਭਾਵਨਾ ਨੂੰ ਦੁਬਾਰਾ ਪੈਦਾ ਕਰਨਾ ਹੋਵੇਗਾ। ਯੋਗੀ ਨੇ ਇਹ ਦਲੀਲ ਇਸ ਲਈ ਦਿੱਤੀ ਹੈ ਕਿ ਮਾਲੇਰਕੋਟਲਾ ਦੀ ਆਬਾਦੀ ਇਕ ਲੱਖ 35 ਹਜ਼ਾਰ ਹੈ। ਇਸ ’ਚੋਂ 92000 ਮੁਸਲਮਾਨ ਹਨ, 28 ਹਜ਼ਾਰ ਹਿੰਦੂ ਹਨ ਅਤੇ 12 ਹਜ਼ਾਰ ਸਿੱਖ ਹਨ। ਬਾਕੀ ਕੁਝ ਹੋਰਨਾਂ ਭਾਈਚਾਰਿਆਂ ਦੇ ਕੁਝ ਲੋਕ ਹਨ। 

ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ 

ਨਵਾਂ ਜ਼ਿਲ੍ਹਾ ਬਣਾਉਣ 'ਤੇ ਕੈਪਟਨ ਦਾ ਤਰਕ
ਮਾਲੇਰਕੋਟਲਾ ਨੂੰ ਪੰਜਾਬ ਦਾ 23 ਵਾਂ ਜ਼ਿਲ੍ਹਾ ਐਲਾਨਦੇ ਹੋਏ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲੀਲ ਦਿੱਤੀ ਹੈ ਕਿ ਜੇ ਜ਼ਿਲ੍ਹੇ ਛੋਟੇ ਹੋਣ ਤਾਂ ਉੱਥੇ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਲੋਰਕੋਟਲਾ ਨੂੰ ਸੰਗਰੂਰ ਜ਼ਿਲ੍ਹੇ ਤੋਂ ਵੱਖਰਾ ਕਰਨ ’ਤੇ ਉਸ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ। ਅਮਰਿੰਦਰ ਸਿੰਘ ਦੀ ਦਲੀਲ ਬੇਬੁਨਿਆਦ ਨਹੀਂ ਹੈ। ਦੱਸ ਸਾਲ ਪਹਿਲਾਂ ਤੱਕ ਭਾਰਤ ’ਚ 592 ਜ਼ਿਲ੍ਹੇ ਸਨ ਪਰ ਅੱਜ ਕੱਲ੍ਹ ਉਨ੍ਹਾਂ ਦੀ ਗਿਣਤੀ 718 ਹੋ ਗਈ ਹੈ। ਅਜੇ ਕਈ ਸੂਬੇ ਅਜਿਹੇ ਹਨ ਜਿਨ੍ਹਾਂ ਦੇ ਜ਼ਿਲ੍ਹੇ ਕਾਫ਼ੀ ਵੱਡੇ-ਵੱਡੇ ਹਨ। ਜੇ ਭਾਰਤ ਵਰਗੇ ਵਿਸ਼ਾਲ ਦੇਸ਼ ’ਚ 1 ਹਜ਼ਾਰ ਜ਼ਿਲ੍ਹੇ ਵੀ ਬਣਾ ਦਿੱਤੇ ਜਾਣ ਤਾਂ ਵੀ ਢੁੱਕਵਾਂ ਹੀ ਹੋਵੇਗਾ।

ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਮਾਲੇਰਕੋਟਲਾ ਸਦਭਾਵਨਾ ਦੀ ਬੇਮਿਸਾਲ ਮਿਸਾਲ
 ਜਿੱਥੋਂ ਤੱਕ ਫਿਰਕੂ ਆਧਾਰ ’ਤੇ ਜ਼ਿਲ੍ਹਿਆਂ ਦੀ ਵੰਡ ਦੀ ਗੱਲ ਹੈ ਤਾਂ ਮਾਲੇਰਕੋਟਲਾ ਤਾਂ ਆਪਣੇ ਆਪ ’ਚ ਫਿਰਕੂ ਸਦਭਾਵਨਾ ਦੀ ਬੇਮਿਸਾਲ ਮਿਸਾਲ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਗੱਲ ਤਾਂ ਮੈਂ ਦੱਸ ਹੀ ਚੁੱਕਾ ਹਾਂ ਪਰ 1947 ਨੂੰ ਵੀ ਅਸੀਂ ਨਾ ਭੁੱਲੀਏ। ਵੰਡ ਸਮੇਂ ਜਦੋਂ ਪੰਜਾਬ ਦਾ ਚੱਪਾ-ਚੱਪਾ ਫਿਰਕੂ ਦੰਗਿਆਂ ਦਾ ਸ਼ਿਕਾਰ ਸੀ, ਮੁਸਲਿਮ ਬਹੁ-ਗਿਣਤੀ ਵਾਲਾ ਮਾਲੇਰਕੋਟਲਾ ਉਹ ਥਾਂ ਸੀ ਜਿੱਥੇ ਲਗਭਗ ਸ਼ਾਂਤੀ ਬਣੀ ਰਹੀ। ਅੱਜ ਵੀ ਮਾਲੇਰਕੋਟਲਾ ਦੀ ਗਲੀ-ਗਲੀ ’ਚ ਮੰਦਰ, ਮਸਜਿਦ ਅਤੇ ਗੁਰਦੁਆਰੇ ਨਾਲ-ਨਾਲ ਬਣੇ ਹੋਏ ਹਨ। ਇੱਥੇ ਹਿੰਦੂ, ਮੁਸਲਮਾਨ ਅਤੇ ਸਿੱਖ ਇਕ ਦੂਜੇ ਦੇ ਤਿਉਹਾਰਾਂ ਨੂੰ ਮਿਲ ਜੁਲ ਕੇ ਮਨਾਉਂਦੇ ਹਨ। ਸਿੱਖਾਂ ਨੇ ਮਾਲੇਰਕੋਟਲਾ ’ਚ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ’ਚ ‘‘ਹਾ ਦਾ ਨਾਅਰਾ ਸਾਹਿਬ’’ ਦਾ ਗੁਰਦੁਆਰਾ ਬਣਾਇਆ ਹੋਇਆ ਹੈ। ਮਾਲੇਰਕੋਟਲਾ ਦੇ ਲਕਸ਼ਮੀ ਨਾਰਾਇਣ ਮੰਦਰ ਦੇ ਪੁਰੋਹਿਤ ਨੇ ਕਿਹਾ ਹੈ ਕਿ ਨਵਾਂ ਜ਼ਿਲ੍ਹਾ ਬਣਨ ਨਾਲ ਆਮ ਲੋਕਾਂ ਨੂੰ ਫ਼ਾਇਦਾ ਹੀ ਫ਼ਾਇਦਾ ਹੈ। ਮੁਖ ਮੰਤਰੀ ਨੇ ਜੋ ਨਵੇਂ ਹਸਪਤਾਲ, ਕਾਲਜ ਅਤੇ ਸੜਕਾਂ ਬਣਾਉਣ ਦਾ ਐਲਾਨ ਕੀਤਾ ਹੈ, ਕੀ ਉਸ ਦੀ ਵਰਤੋਂ ਸਿਰਫ਼ ਮੁਸਲਮਾਨ ਹੀ ਕਰਨਗੇ? ਉਂਝ ਵੀ ਭਾਰਤੀ ਸੰਵਿਧਾਨ ’ਚ ਸੂਬਿਆਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੇ-ਆਪਣੇ ਸੂਬਿਆਂ ’ਚ ਜਿਵੇਂ ਚਾਹੁਣ, ਤਿਵੇਂ ਤਬਦੀਲੀ ਕਰਨ।

ਨੋਟ: ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ 'ਤੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News