ਨਵੇਂ ਜ਼ਿਲ੍ਹੇ ਮਾਲੇਰਕੋਟਲਾ ਦੀ ਕਮਾਨ ਬੀਬੀਆਂ ਦੇ ਹੱਥ, ਅੰਮ੍ਰਿਤ ਕੌਰ ਗਿੱਲ ਬਣੇ ਡੀ.ਸੀ.
Thursday, Jun 03, 2021 - 01:31 PM (IST)
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵੱਲੋਂ ਬੁੱਧਵਾਰ ਨੂੰ ਇਤਿਹਾਸਕ ਕਸਬੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਐਲਾਨ ਕੀਤਾ ਸੀ। ਮੰਤਰੀ ਮੰਡਲ ਵੱਲੋਂ ਸਬ ਤਹਿਸੀਲ ਅਮਰਗੜ੍ਹ ਜੋ ਕਿ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਸਬ ਡਿਵੀਜ਼ਨ/ਤਹਿਸੀਲ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਮਲੇਰਕੋਟਲਾ ਜ਼ਿਲ੍ਹੇ ਵਿਚ ਹੁਣ ਤਿੰਨ ਸਬ-ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਵੀ ਸ਼ਾਮਲ ਹੋਣਗੇ।23ਵੇਂ ਜ਼ਿਲ੍ਹੇ ’ਚ ਡੀ.ਸੀ. ਅਤੇ ਐੱਸ.ਐੱਸ.ਪੀ. ਮਹਿਲਾ ਬਣਾਈ ਗਈ ਹੈ। ਅੰਮ੍ਰਿਤ ਕੌਰ ਬਤੌਰ ਡੀ.ਸੀ.ਅਤੇ ਆਈ.ਪੀ.ਐੱਸ. ਕੰਵਰਦੀਪ ਕੌਰ ਬਤੌਰ ਐੱਸ.ਐੱਸ.ਪੀ. ਜ਼ਿੰਮੇਵਾਰੀ ਸੰਭਾਲਣਗੇ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਗ੍ਰੰਥੀ ਨੇ ਵਰਤਾਈ ਦੇਗ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ,ਲੀਡਰ ਵੀ ਸਨ ਭੋਗ ’ਚ ਸ਼ਾਮਲ
ਅੰਮ੍ਰਿਤ ਕੌਰ ਡੀ.ਸੀ. ਫ਼ਤਿਹਗੜ੍ਹ ਜਦਕਿ ਕੰਵਰਦੀਪ ਇਸ ਸਮੇਂ ਕਪੂਰਥਲਾ ਦੀ ਐੱਸ.ਐੱਸ.ਪੀ. ਹੈ। 2013 ਬੈੱਚ ਦੀ ਕੰਵਰਦੀਪ ਕਪੂਰਥਲਾ ਦੀ ਐੱਸ.ਐੱਸ.ਪੀ. ਤੋਂ ਪਹਿਲਾਂ ਆਈ.ਜੀ. ਕਮਿਸ਼ਨਰ ਸਮੇਤ ਕਈ ਅਹਿਮ ਅਹੁਦਿਆਂ ’ਤੇ ਤਾਇਨਾਤ ਰਹਿ ਚੁੱਕੀ ਹੈ। ਚੰਡੀਗੜ੍ਹ ’ਚ ਇੰਜੀਨੀਅਰ ਦੇ ਬਾਅਦ ਕੰਵਰਦੀਪ ਆਈ.ਪੀ.ਐੱਸ. ਸਿਲੈਕਟ ਹੋਈ ਸੀ। ਮੰਤਰੀ ਮੰਡਲ ਨੇ ਪੁਲਸ, ਪਿੰਡ ਵਿਕਾਸ ਅਤੇ ਪੰਚਾਇਤ ਸਮਾਜਿਕ ਨਿਆ ਅਤੇ ਘੱਟ ਗਿਣਤੀ ਖੇਤੀ ਅਤੇ ਕਿਸਾਨ ਵਿਕਾਸ, ਸਾਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ, ਸਿਹਤ, ਸਿੱਖਿਆ, ਰੋਜ਼ਗਾਰ, ਉਦਯੋਗ ਅਤੇ ਵਣਜ, ਖਾਦ, ਨਾਗਰਿਕ ਆਪੂਰਤੀ ਅਤੇ ਉਪਭੋਗਤਾ ਮਾਮਲੇ ਅਤੇ ਵਿੱਤ ਦਫ਼ਤਰਾਂ ਦੇ ਲਈ ਨਵੇਂ ਅਹੁਦੇ ’ਤੇ ਸਿਰਜਨ ਕਰਨ ਦੀ ਮਨਜ਼ੂਰੀ ਦੇ ਅਧਿਕਾਰ ਮੁੱਖ ਮੰਤਰੀ ਨੂੰ ਸੌਂਪੇ।
ਇਹ ਵੀ ਪੜ੍ਹੋ: ਕਾਂਗਰਸ ਅੰਦਰ ਮਚੇ ਘਮਸਾਨ ਨੂੰ ਹੁਣ ਸ਼ਾਂਤ ਕਰਨਗੇ ਰਾਹੁਲ ਗਾਂਧੀ!