ਮਾਲਬਰੋਜ਼ ਸ਼ਰਾਬ ਫੈਕਟਰੀ ਮੂਹਰੇ ਲੱਗਾ ਧਰਨਾ ਚਕਾਉਣ ਲਈ ਸਾਂਝਾ ਮੋਰਚਾ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ
Thursday, Dec 15, 2022 - 10:57 PM (IST)
ਜ਼ੀਰਾ (ਅਕਾਲੀਆਂ ਵਾਲਾ,ਕੁਮਾਰ) ਮਾਲਬਰੋਜ਼ ਸ਼ਰਾਬ ਫੈਕਟਰੀ ਪਿੰਡ ਮਨਸੂਰਵਾਲ ਕਲਾਂ ਵਿਖੇ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਸਾਂਝੇ ਮੋਰਚੇ ਦੀ ਰਹਿਨੁਮਾਈ ਹੇਠ, ਅੱਗੇ ਜੋ ਕਿ ਕਈ ਮਹੀਨਿਆਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ, ਨੂੰ ਚੁਕਵਾਉਣ ਲਈ ਪ੍ਰਸ਼ਾਸਨ ਅਤੇ ਧਰਨਾਕਾਰੀ ਆਹਮੋ-ਸਾਹਮਣੇ ਹੋ ਗਏ ਹਨ।
ਸਵੇਰ ਤੋਂ ਹੀ ਪੁਲਸ ਪ੍ਰਸ਼ਾਸਨ, ਪੁਲਸ ਦੇ ਸੀਨੀਅਰ ਅਧਿਕਾਰੀ, ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫੈਕਟਰੀ ਦੇ ਆਲੇ-ਦੁਆਲੇ ਤਾਇਨਾਤ ਹੋ ਚੁੱਕੀਆਂ ਹਨ। ਡੀ. ਆਈ. ਜੀ. ਫ਼ਿਰੋਜ਼ਪੁਰ ਪੁਲਸ ਪਾਰਟੀ ਸਮੇਤ ਸ਼ਰਾਬ ਫੈਕਟਰੀ ਦਾ ਦੌਰਾ ਕਰ ਕੇ ਗਏ ਹਨ ਪਰ ਉਨ੍ਹਾਂ ਨੇ ਸਾਂਝੇ ਮੋਰਚੇ ਦੇ ਕਿਸੇ ਵੀ ਆਗੂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਇਸ ਤੋਂ ਪਹਿਲਾਂ ਐੱਸ. ਐੱਸ. ਪੀ. ਮੈਡਮ ਕੰਵਰਦੀਪ ਕੌਰ ਨੇ ਵੀ ਪੱਤਰਕਾਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੇ ਹੁਕਮਾਂ ਮੁਤਾਬਕ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਮੇਨ ਗੇਟ ਤੋਂ 300 ਮੀਟਰ ਦੀ ਦੂਰੀ ’ਤੇ ਧਰਨਾਕਾਰੀ ਧਰਨਾ ਲਗਾ ਸਕਦੇ ਹਨ ਅਤੇ ਉਹ ਫੈਕਟਰੀ ਅੰਦਰ ਆਉਣ-ਜਾਣ ਵਾਲੇ ਮੁਲਾਜ਼ਮਾਂ ਜਾਂ ਹੋਰ ਆਵਾਜਾਈ ਨੂੰ ਨਹੀਂ ਰੋਕਣਗੇ।
ਇਹ ਖ਼ਬਰ ਵੀ ਪੜ੍ਹੋ - ਜੇ.ਪੀ. ਨੱਢਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਦੱਸਿਆ 'ਪਛਤਾਵਾ ਯਾਤਰਾ'
ਮੋਰਚੇ ਦੇ ਆਗੂ ਬਿਨਾ ਸ਼ਰਤ ਮੁੱਖ ਮੰਤਰੀ ਨਾਲ ਮੀਟਿੰਗ ਲਈ ਤਿਆਰ
ਇਸ ਸਬੰਧੀ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ। ਮੋਰਚੇ ਦੇ ਆਗੂਆਂ ਨੇ ਐੱਸ. ਪੀ. ਪੀ. ਨੂੰ ਕੁਝ ਸਮਾਂ ਵਿਚਾਰ ਕਰਨ ਲਈ ਸਮਾਂ ਮੰਗਿਆ ਸੀ ਪਰ ਕੋਈ ਵੀ ਗੱਲ ਤਾਂ ਤਣ-ਪੱਤਣ ਨਹੀਂ ਲੱਗੀ। ਇਸ ਉਪਰੰਤ ਹੀ ਡੀ.ਆਈ.ਜੀ. ਫਿਰੋਜ਼ਪੁਰ ਇਥੇ ਫੈਕਟਰੀ ਵਿਚ ਚੱਕਰ ਲਗਾ ਕੇ ਗਏ ਸਨ। ਸਾਂਝੇ ਮੋਰਚੇ ਵੱਲੋਂ ਪ੍ਰਸ਼ਾਸਨ ਦੀ ਸਖ਼ਤੀ ਦੇ ਨਾਲ ਨਜਿੱਠਣ ਲਈ ਮੋਰਚੇ ਨੂੰ ਲੋਕਾਂ ਦੀ ਸ਼ਕਤੀ ਨਾਲ ਪੂਰੀ ਤਰ੍ਹਾਂ ਰੰਗਿਆ ਹੋਇਆ ਹੈ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਪ੍ਰਕਾਸ਼ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਫਾਸਟੈਗ ਬਣਿਆ ਲੋਕਾਂ ਲਈ ਮੁਸੀਬਤ, ਸੰਗਰੂਰ ’ਚ ਖੜ੍ਹੀ ਕਾਰ ਦਾ ਚੰਡੀਗੜ੍ਹ ਨੇੜੇ ਕੱਟਿਆ ਗਿਆ ਟੋਲ
ਧਰਨੇ ਨੂੰ ਸੰਬੋਧਨ ਕਰਦੇ ਹੋਏ ਅਮਿਤੋਜ ਮਾਨ, ਲੱਖਾਂ ਸਿਧਾਣਾ ਸਮੇਤ ਪੰਜਾਬ ਦੀਆਂ ਕਈ ਨਾਮੀ ਹਸਤੀਆਂ ਇਸ ਮੋਰਚੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕ ਦੀਆਂ ਤਾਰਾਂ ਦਿੱਲੀ ਤਕ ਸਰਕਾਰਾਂ ਨਾਲ ਜੁੜੀਆਂ ਹੋਈਆਂ ਹਨ ਪਰ ਲੋਕਾਂ ਦੀ ਸ਼ਕਤੀ ਕਿਸੇ ਵੀ ਕੀਮਤ ’ਤੇ ਇਹ ਧਰਨਾ ਨਹੀਂ ਚੁੱਕੇਗੀ।
ਇਸ ਸਮੇਂ ਧਰਨੇ ਦੇ ਆਗੂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ, ਫਤਹਿ ਸਿੰਘ ਢਿੱਲੋਂ, ਗੁਰਜੰਟ ਸਿੰਘ ਸਰਪੰਚ ਰਟੌਲ, ਗੁਰਭਾਗ ਸਿੰਘ ਮਰੂੜ, ਗੁਲਪੁਰ,ਜਗਜੀਤ ਸਿੰਘ ਬਰਾੜ ਪੰਡੋਰੀ ਖੱਤਰੀਆਂ, ਰੀਤਮਹਿੰਦਰ ਸਿੰਘ ਹੋਲਾਂਵਾਲੀ, ਚਾਨਣ ਸਿੰਘ ਮਨਸੂਰਵਾਲ, ਸੰਦੀਪ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਇਸ ਮੌਕੇ ਰੋਬਨ ਬਰਾੜ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਬਿਨਾ ਸ਼ਰਤ ਫੈਕਟਰੀ ਬੰਦ ਕਰਵਾਉਣ ਦੀ ਸ਼ਰਤ ’ਤੇ ਮੁੱਖ ਮੰਤਰੀ ਨਾਲ ਮੀਟਿੰਗ ਲਈ ਤਿਆਰ ਹੈ ਤਾਂ ਠੀਕ ਹੈ ਪਰ ਕਿਸੇ ਸ਼ਰਤ ’ਤੇ ਮੀਟਿੰਗ ਨਹੀਂ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।