ਆਮ ਆਦਮੀ ਕਲੀਨਿਕ ’ਚ ਮਲੇਰੀਆ RDT ਟੈਸਟ ਸ਼ੁਰੂ

Thursday, Oct 31, 2024 - 11:31 AM (IST)

ਆਮ ਆਦਮੀ ਕਲੀਨਿਕ ’ਚ ਮਲੇਰੀਆ RDT ਟੈਸਟ ਸ਼ੁਰੂ

ਮਾਲੇਰਕੋਟਲਾ (ਜ਼ਹੂਰ) : ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐੱਸ. ਭਿੰਡਰ ਦੀ ਅਗਵਾਈ ਹੇਠ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਆਮ ਆਦਮੀ ਕਲੀਨਕਾਂ ’ਚ ਮਲੇਰੀਆ ਦੀ ਜਾਂਚ ਲਈ ਆਰ. ਡੀ. ਟੀ. ਟੈਸਟ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਭਿੰਡਰ ਨੇ ਕਿਹਾ ਕਿ ਪਹਿਲਾਂ ਮਲੇਰੀਆ ਬੁਖ਼ਾਰ ਦਾ ਪਤਾ ਲਾਉਣ ਲਈ ਬਲੱਡ ਸਲਾਈਡ ਨਾਲ ਟੈਸਟ ਕੀਤਾ ਜਾਂਦਾ ਸੀ, ਜਿਸ ਨੂੰ 2 ਦਿਨ ਦਿਨ ਦਾ ਸਮਾਂ ਲੱਗਦਾ ਸੀ ਪਰ ਹੁਣ ਮਲੇਰੀਆ ਦੀ ਜਾਂਚ ਲਈ ਆਰ. ਡੀ. ਟੀ. ਕਿੱਟ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਬੁਖ਼ਾਰ ਹੋਣ ’ਤੇ ਤੁਰੰਤ ਪਤਾ ਲੱਗ ਸਕੇਗਾ ਕੇ ਇਹ ਬੁਖ਼ਾਰ ਮਲੇਰੀਆ ਤਾਂ ਨਹੀਂ।

ਉਨ੍ਹਾਂ ਕਿਹਾ ਕਿ ਇਹ ਟੈਸਟ ਸਾਰੇ ਆਮ ਆਦਮੀ ਕਲੀਨਕਾਂ ’ਤੇ ਮੁਫ਼ਤ ਕੀਤੇ ਜਾਣਗੇ ਤਾਂ ਜੋ ਮਲੇਰੀਆ ’ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਆਮ ਆਦਮੀ ਕਲੀਨਕ ਕੁਠਾਲਾ ਵਿਖੇ ਡਾ. ਕਮਲਜੀਤ ਸਿੰਘ ਧਾਲੀਵਾਲ, ਮੁਹੰਮਦ ਫ਼ੈਸਲ, ਨਿਰਭੈ ਸਿੰਘ, ਜਸਵਿੰਦਰ ਕੌਰ ਸਮੇਤ ਕਈ ਹਾਜ਼ਰ ਸਨ।
 


author

Babita

Content Editor

Related News