ਆਯੂਸ਼ਮਾਨ ਸਿਹਤ ਮਹਿਕਮੇ ਅਧੀਨ ਜਾਅਲੀ ਬੀਮਾ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ
Sunday, Jan 17, 2021 - 06:23 PM (IST)
ਤਪਾ ਮੰਡੀ (ਸ਼ਾਮ,ਗਰਗ) : ਪ੍ਰਧਾਨ ਮੰਤਰੀ ਆਯੂਸ਼ਮਾਨ ਸਿਹਤ ਮਹਿਕਮੇ ਅਧੀਨ ਜਾਅਲੀ ਬੀਮਾ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਵੈਲਫੇਅਰ ਸੁਸਾਇਟੀ ਤਪਾ ਦੇ ਪ੍ਰਧਾਨ ਸੱਤ ਪਾਲ ਗੋਇਲ ਨੇ ਦੱਸਿਆ ਕਿ ਉਸ ਦੇ ਇੱਕ ਦੋਸਤ ਨੇ ਦੱਸਿਆ ਕਿ ਇਥੇ ਇੱਕ ਵਿਅਕਤੀ 1000 ਰੁਪਏ ਦੇ ਬਦਲੇ ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਦੇ ਅਧੀਨ ਬੀਮਾ ਕਾਰਡ ਬਣਾਕੇ ਦਿੰਦਾ ਹੈ, ਉਸ ਨੇ ਦੋ ਹਜ਼ਾਰ ਰੁਪਏ ਨਾਲ ਆਪਣਾ ਅਤੇ ਪਤਨੀ ਦਾ ਬੀਮਾ ਕਾਰਡ ਬਣਵਾ ਲਏ ਹਨ ਪਰ ਬਾਅਦ ‘ਚ ਉਸ ਨੂੰ ਹਸਪਤਾਲ ਤਪਾ ‘ਚ ਚੈੱਕ ਕਰਵਾਏ ਤਾਂ ਪਤਾ ਲੱਗਿਆ ਕਿ ਇਹ ਬੀਮਾ ਕਾਰਡ ਜਾਅਲੀ ਹਨ। ਉਸ ਨੇ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਬਰਨਾਲਾ ਨੂੰ ਰਜਿਸਟਰਡ ਪੱਤਰ ਭੇਜ ਕੇ ਇਨ੍ਹਾਂ ਨਕਲੀ ਬੀਮਾ ਕਾਰਡਾਂ ਦੀ ਉਚ-ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ‘ਆਪ’ ਨੇ ਸਥਾਨਕ ਸਰਕਾਰਾਂ ਚੋਣ ਪ੍ਰਕਿਰਿਆ ’ਤੇ ਚੁੱਕੇ ਸਵਾਲ
ਗੋਇਲ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਹੀ ਤਪਾ ਮੰਡੀ ‘ਚ ਹੀ 100 ਤੋਂ ਵੱਧ ਕਾਰਡ ਜਾਅਲੀ ਬਣਾ ਦਿੱਤੇ ਗਏ ਹਨ। ਜਦੋਂ ਇਹ ਮਾਮਲਾ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿਧੂ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਯੋਜਨਾ ‘ਚ ਆਉਣ ਵਾਲੇ ਬੀਮਾ ਕਾਰਡ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਬਣਾਏ ਜਾ ਰਹੇ ਹਨ, ਅਜਿਹੇ ਏਜੰਟਾਂ ਦੇ ਮਾਰਫਤ ਕਾਰਡ ਬਣਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਇਸ ਦੀ ਜਾਂਚ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਵਿਆਹ ਵਾਲੀਆਂ ਗੱਡੀਆਂ ’ਤੇ ਕਿਸਾਨੀ ਝੰਡਿਆਂ ਦਾ ਵਧਿਆ ਰੁਝਾਨ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ