ਕੁੜੀ ਨੂੰ ਭਜਾ ਕੇ ਲੈ ਜਾਣ ਦੇ ਮਾਮਲੇ ''ਚ ਕਤਲ,ਮੁਕੱਦਮਾ ਦਰਜ

7/15/2020 5:50:03 PM

ਮਖੂ (ਵਾਹੀ ): ਪੁਲਸ ਥਾਣਾ ਮਖੂ ਅਧੀਨ ਨੇੜਲੇ ਪਿੰਡ ਤਲਵੰਡੀ ਨਿਪਾਲਾਂ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਜੂ ਪੁੱਤਰ ਮੁਰਾਦ ਵਾਸੀ ਤਲਵੰਡੀ ਨਿਪਾਲਾਂ ਨੇ ਥਾਣਾ ਮਖੂ ਵਿਖੇ ਦਿੱਤੀ ਦਰਖਾਸਤ 'ਚ ਕਿਹਾ ਕਿ ਉਸ ਦੇ ਸਾਂਢੂ ਬਸੀਰ ਪੁੱਤਰ ਸਾਖਾ ਵਾਸੀ ਤਲਵੰਡੀ ਨਿਪਾਲਾਂ ਦੀ ਕੁੜੀ ਰਾਜ ਨੂੰ ਸਾਡੇ ਪਿੰਡ ਦਾ ਹੀ ਲਵਪ੍ਰੀਤ ਪੁੱਤਰ ਸਰਵਨ ਵਾਸੀ ਤਲਵੰਡੀ ਨਿਪਾਲਾਂ ਕਰੀਬ ਇਕ ਡੇਢ ਮਹੀਨਾ ਪਹਿਲਾਂ ਭਜਾ ਕੇ ਲੈ ਗਿਆ। ਜਿਸ ਕਰਕੇ ਅਸੀਂ ਪੰਚਾਇਤੀ ਤੌਰ 'ਤੇ ਸਰਵਨ ਨੂੰ ਕੁੜੀ ਵਾਪਸ ਕਰਨ ਬਾਰੇ ਕਿਹਾ ਕਿ ਆਪਾ ਗੁਆਢੀ ਹਾਂ ਪਿੰਡ ਵਿੱਚ ਚੰਗਾ ਨਹੀਂ ਲਗਦਾ।

ਇਹ ਵੀ ਪੜ੍ਹੋ: ਗਰੀਬ ਦੇ ਮਕਾਨ ਦੀ ਛੱਤ ਡਿੱਗਣ ਕਾਰਨ 1 ਬੱਚੇ ਦੀ ਮੌਤ,ਦੂਜੇ ਦੇ ਇਲਾਜ ਲਈ ਨਹੀਂ ਹਨ ਪੈਸੇ

ਇਸੇ ਰੰਜ਼ਿਸ ਦੇ ਚੱਲਦਿਆਂ ਰਾਤ 9 ਵਜੇ ਸਰਵਨ ਪੁੱਤਰ ਜਾਰਜ ਸਮੇਤ ਡਾਗ, ਨੀਲਾ ਪੁੱਤਰ ਜਾਰਜ, ਸੁੱਖਾ ਪੁੱਤਰ ਜਾਰਜ ਕ੍ਰਿਪਾਨ, ਚੈਨਾ ਪੁੱਤਰ ਜਾਰਜ ਦਾਤਰ, ਯੂਨਾ ਪੁੱਤਰ ਸਰਵਨ ਦਾਤਰ, ਘੁੱਕਰ ਪਤਨੀ ਤਰਸੇਮ, ਖੰਨਾ, ਅਕਾਸ਼ ਪੁੱਤਰ ਤਰਸੇਮ ਵਾਸੀਅਨ ਬਸਤੀ ਰਾਜ ਸਿੰਘ ਤਲਵੰਡੀ ਨਿਪਾਲਾਂ ਅਤੇ 2-3 ਅਣਪਛਾਤੇ ਵਿਅਕਤੀਆਂ ਸਮੇਤ ਜੱਗਾ ਪੁੱਤਰ ਨਾ ਮਾਲੂਮ ਗਲੀ 'ਚ ਲਲਕਾਰੇ ਮਾਰਦੇ ਹੋਏ ਆ ਗਏ ਤਾਂ ਸਰਵਨ ਸਿੰਘ ਨੇ ਉੱਚੀ ਆਵਾਜ਼ 'ਚ ਕਿਹਾ ਕਿ ਇਨ੍ਹਾਂ ਨੂੰ ਲੜਕੀ ਵਾਪਸ ਕਰਨ ਦੀ ਮੰਗ ਕਰਨ ਦਾ ਮਜਾ ਚਖਾ ਦਿਓ, ਦੇਖਦੇ ਹੀ ਸੁੱਖਾ ਨੇ ਆਪਣੀ ਦਸਤੀ ਕ੍ਰਿਪਾਨ ਦਾ ਵਾਰ ਮੇਰੇ ਲੜਕੇ ਜਸਗੀਰ 'ਤੇ ਕੀਤਾ। ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਲਹੂ-ਲਹਾਨ ਹੋ ਗਿਆ। ਫਿਰ ਨੀਲਾ ਨੇ ਦਸਤੀ ਬਾਲਾ ਦਾ ਵਾਰ ਮੇਰੇ ਸਾਂਢੂ ਬਸ਼ੀਰ ਦੇ ਸਿਰ ਮਾਰਿਆ, ਖੰਨਾ ਨੇ ਇੱਟ ਦਾ ਵਾਰ ਮੇਰੇ ਸਾਢੂ ਦੇ ਸੱਜੇ ਪੱਟ ਦੇ ਮਾਰਿਆ। ਮੇਰੀ ਸਾਲੀ ਮਨਜੀਤ ਕੌਰ ਪਤਨੀ ਬਸ਼ੀਰ ਸਿੰਘ ਛਡਾਉਣ ਲਈ ਆਈ ਤਾਂ ਘੁੱਕਰ ਪਤਨੀ ਤਰਸੇਮ ਉਰਫ ਗੁੰਗਾ ਨੇ ਇੱਟ ਚੱਕ ਕੇ ਸਿਰ 'ਚ ਮਾਰੀ, ਮਨਜੀਤ ਕੌਰ ਦੇ ਬਾਹਾਂ 'ਤੇ ਡਾਂਗਾ ਮਾਰੀਆਂ, ਅਕਾਸ਼ ਨੇ ਇੱਟ ਦਾ ਵਾਰ ਮਨਜੀਤ ਕੌਰ ਦੇ ਸੱਜੇ ਪੱਟ 'ਤੇ ਮਾਰਿਆ, ਯੂਨਾ ਨੇ ਦਸਤੀ ਦਾਤਰ ਦਾ ਵਾਰ ਮੇਰੇ ਸਾਢੂ ਦੇ ਲੜਕੇ ਰਾਜਨ ਪੁੱਤਰ ਨਿੰਦਰ 'ਤੇ ਕੀਤਾ। ਸਾਡਾ ਰੋਲਾ ਪਾਉਣ 'ਤੇ ਸਾਰੇ ਆਪਣੇ ਹਥਿਆਰਾਂ ਸਮੇਤ ਮੌਕਾ ਤੋਂ ਭੱਜ ਗਏ। ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਸਮੇਤ ਜੰਗਾ ਪੁੱਤਰ ਬਸੀਰ ਨੇ ਸਿਵਲ ਹਸਪਤਾਲ ਮਖੂ ਵਿਖੇ ਦਾਖਲ ਕਰਵਾਇਆ। ਜਿਥੇ ਡਾਕਟਰ ਵੱਲੋਂ ਮੇਰੇ ਲੜਕੇ ਜਗਸੀਰ ਸਿੰਘ ਨੂੰ ਮ੍ਰਿਤਕ ਦੱਸਿਆ। ਥਾਣਾ ਮਖੂ ਪੁਲਸ ਵੱਲੋਂ ਰਾਜੂ ਪੁੱਤਰ ਮੁਰਾਦ ਵਾਸੀ ਤਲਵੰਡੀ ਨਿਪਾਲਾਂ ਵੱਲੋਂ ਦਿੱਤੀ ਦਰਖਾਸਤ 'ਤੇ ਪਰਚਾ ਦਰਜ ਕਰਕੇ ਅਤੇ ਮ੍ਰਿਤਕ ਦਾ ਲਾਸ਼ ਕਬਜ਼ੇ 'ਚ ਲੈ ਕੇ ਕਤਲ ਦਾ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ


Shyna

Content Editor Shyna