''ਮੇਕ ਇੰਨ ਇੰਡੀਆ'' ਦਾ ਸੁਪਨਾ ਇੰਝ ਪੂਰਾ ਕਰ ਰਹੇ ਨੇ ਪਾਕਿਸਤਾਨ ਦੇ ਕ੍ਰਿਕਟ ਬੈਟ

Monday, Oct 30, 2017 - 12:44 PM (IST)

''ਮੇਕ ਇੰਨ ਇੰਡੀਆ'' ਦਾ ਸੁਪਨਾ ਇੰਝ ਪੂਰਾ ਕਰ ਰਹੇ ਨੇ ਪਾਕਿਸਤਾਨ ਦੇ ਕ੍ਰਿਕਟ ਬੈਟ

ਜਲੰਧਰ— ਦੇਸ਼ 'ਚ ਹੀ ਸਾਮਾਨ ਤਿਆਰ ਕਰਨ ਲਈ ਭਾਰਤ ਸਰਕਾਰ ਵੱਲੋਂ ਨਾਅਰਾ ਦਿੱਤਾ ਗਿਆ ਹੈ ਪਰ ਇਹ ਨਾਅਰਾ ਪੂਰਾ ਕਰਨ ਲਈ ਪਾਕਿਸਤਾਨ ਵੀ ਕਾਫੀ ਸਹਿਯੋਗ ਕਰ ਰਿਹਾ ਹੈ ਕਿਉਂਕਿ ਦੇਸ਼ ਦੀ ਖੇਡ ਸਨਅਤ ਵੱਲੋਂ ਪਾਕਿਸਤਾਨ ਤੋਂ ਇੰਗਲੈਂਡ ਦੀ ਲੱਕੜ ਨਾਲ ਬਣੇ ਵਿਸ਼ੇਸ਼ ਕ੍ਰਿਕਟ ਬੈਟ ਮੰਗਵਾਉਣ ਦੀ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਹੋਈ ਹੈ। ਜਿਸ ਨਾਲ ਪਾਕਿਸਤਾਨ ਦੇ ਖੇਡ ਸਨਅਤ ਦੀ ਕਾਫੀ ਤਰੱਕੀ ਹੋ ਰਹੀ ਹੈ ਪਰ ਉਲਟਾ ਭਾਰਤ ਦੀ ਪ੍ਰਸਿੱਧ ਖੇਡ ਸਨਅਤ ਨੂੰ ਆਪਣਾ ਤਿਆਰ ਸਾਮਾਨ ਪਾਕਿਸਤਾਨ ਨੂੰ ਭੇਜਣ ਦੀ ਮਨਜ਼ੂਰੀ ਨਹੀਂ ਹੈ। 
ਭਾਰਤ ਦੀ ਖੇਡ ਸਨਅਤ ਨੂੰ ਮਜਬੂਰੀ ਵਜੋਂ ਪਾਕਿਸਤਾਨ ਤੋਂ ਨਾ ਸਿਰਫ ਇੰਗਲਿਸ਼ ਵਿਲੋਂ ਨਾਂਅ ਨਾਲ ਮਸ਼ਹੂਰ ਕ੍ਰਿਕਟ ਬੈਟ ਮੰਗਵਾਉਣੇ ਪੈ ਰਹੇ ਹਨ ਸਗੋਂ ਚੀਨ ਤੋਂ ਬਾਅਦ ਪਾਕਿਸਤਾਨ ਤੋਂ ਫੁੱਟਬਾਲ, ਵਾਲੀਬਾਲ ਅਤੇ ਉਸ ਦੇ ਦਸਤਾਨੇ ਸਮੇਤ ਹੋਰ ਵੀ ਕਾਫੀ ਮਾਤਰਾ 'ਚ ਸਾਮਾਨ ਮੰਗਵਾਉਣਾ ਪੈ ਰਿਹਾ ਹੈ। ਮੇਰਠ ਅਤੇ ਜਲੰਧਰ 'ਚ ਹੀ ਕ੍ਰਿਕਟ ਦੇ ਬੈਟ ਤਿਆਰ ਹੋ ਰਹੇ ਹਨ। ਕ੍ਰਿਕਟ ਦੇ ਬੈਟ ਲਈ ਇੰਗਲੈਂਡ ਦੀ ਲੱਕੜ ਤੋਂ ਇਲਾਵਾ ਕਸ਼ਮੀਰ ਦੀ ਲੱਕੜ ਨਾਲ ਬਣੇ ਕ੍ਰਿਕਟ ਬੈਟ ਵੀ ਕੁਆਲਿਟੀ ਪੱਖੋਂ ਕਾਫੀ ਪ੍ਰਸਿੱਧ ਹਨ ਪਰ ਜੰਮੂ-ਕਸ਼ਮੀਰ ਦੀ ਲੱਕੜ ਦੇ ਕ੍ਰਿਕਟ ਬੈਟ ਬਣਾਉਣ ਲਈ ਲੱਕੜੀ ਮੰਗਵਾਉਣ 'ਤੇ ਪਾਬੰਦੀ ਹੈ ਅਤੇ ਇਸ ਕਰਕੇ ਕਈ ਖੇਡ ਕਾਰੋਬਾਰੀਆਂ ਨੇ ਬੈਟ ਬਣਾਉਣ ਦੇ ਯੂਨਿਟ ਤਾਂ ਜੰਮੂ ਵਿੱਚ ਹੀ ਸਥਾਪਤ ਕਰ ਲਏ ਹਨ। ਇੰਗਲੈਂਡ ਦੀ ਲੱਕੜ ਦੇ ਕ੍ਰਿਕਟ ਬੈਟ ਕੁਆਲਿਟੀ ਪੱਖੋਂ ਪਹਿਲੇ ਨੰਬਰ ਹਨ। 
ਭਾਰਤ ਸਮੇਤ ਕਈ ਪ੍ਰਸਿੱਧ ਖਿਡਾਰੀ ਜਲੰਧਰ ਤੋਂ ਤਿਆਰ ਬੈਟ ਦੀ ਵਰਤੋਂ ਕਰਦੇ ਹਨ ਪਰ ਬੈਟ ਲਈ ਬਣਾਉਣ ਲਈ ਇੰਗਲੈਂਡ ਤੋਂ ਲੱਕੜ ਮੰਗਵਾਉਣੀ ਔਖੀ ਹੈ, ਜਿਸ ਨਾਲ ਕਈ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਥੇ ਹੀ ਪਾਕਿਸਤਾਨ ਤੋਂ ਕ੍ਰਿਕਟ ਬੈਟ ਮੰਗਵਾਉਣੇ ਸੌਖੇ ਹਨ। ਪਾਕਿਸਤਾਨ ਦੇ ਸਿਆਲਕੋਟ 'ਚ ਖੇਡ ਦਾ ਸਾਮਾਨ ਬਣਾਉਣ ਲਈ ਵੱਡੇ ਯੂਨਿਟ ਮੌਜੂਦ ਹਨ। ਇਕ ਖੇਡ ਕਾਰੋਬਾਰੀ ਨੇ ਦੱਸਿਆ ਕਿ ਪਾਕਿਸਤਾਨ ਤੋਂ ਜੇਕਰ ਇੰਗਲੈਂਡ ਦੀ ਲੱਕੜ ਨਾਲ ਬਣੇ ਕ੍ਰਿਕਟ ਬੈਟ ਮੰਗਵਾਉਣੇ ਹੋਣ ਤਾਂ ਰਕਮਾਂ ਭੇਜਣ ਤੋਂ ਬਾਅਦ ਦੋ ਹਫਤਿਆਂ 'ਚ ਕ੍ਰਿਕਟ ਬੈਟ ਗੱਡੀ ਪਹੁੰਚਾ ਅੰਮ੍ਰਿਤਸਰ ਤੋਂ ਜਲੰਧਰ ਪਹੁੰਚਾ ਦਿੱਤੇ ਜਾਂਦੇ ਹਨ।


Related News