ਜਲੰਧਰ ਵਿਖੇ ਟਰੈਕ ’ਤੇ ਪੈਸੰਜਰ ਟਰੇਨ ਸਾਹਮਣੇ ਟਰੈਕਟਰ ਆਉਣ ਦੇ ਮਾਮਲੇ 'ਚ ਸਖ਼ਤ ਐਕਸ਼ਨ

Friday, May 24, 2024 - 02:40 PM (IST)

ਜਲੰਧਰ ਵਿਖੇ ਟਰੈਕ ’ਤੇ ਪੈਸੰਜਰ ਟਰੇਨ ਸਾਹਮਣੇ ਟਰੈਕਟਰ ਆਉਣ ਦੇ ਮਾਮਲੇ 'ਚ ਸਖ਼ਤ ਐਕਸ਼ਨ

ਜਲੰਧਰ (ਪੁਨੀਤ)- ਜਲੰਧਰ ਦੇ ਕਾਲਾ ਬੱਕਰਾ ਨੇੜੇ ਜੱਲੋਵਾਲ ਰੇਲਵੇ ਫਾਟਕ ਨੰ. 32 ਨੇੜੇ ਟਰੈਕ ’ਤੇ ਟਰੈਕਟਰ ਲਿਆਉਣ ਦੇ ਦੋਸ਼ ’ਚ ਆਰ. ਪੀ. ਐੱਫ਼. ਮੁਕੇਰੀਆਂ ਸੈਕਸ਼ਨ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸੇ ਲੜੀ ਤਹਿਤ ਫਾਟਕ ਵਾਲੀ ਰੋਡ ’ਤੇ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਜਾ ਰਹੀ ਹੈ। ਆਰ. ਪੀ. ਐੱਫ. ਇਸ ਘਟਨਾ ਨੂੰ ਲੈ ਕੇ ਐਕਸ਼ਨ ’ਚ ਨਜ਼ਰ ਆ ਰਹੀ ਹੈ ਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ਼.) ਮੁਕੇਰੀਆਂ ਵੱਲੋਂ ਰੇਲਵੇ ਐਕਟ ਦੀ ਧਾਰਾ 147, 153 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਰ. ਪੀ. ਐੱਫ਼. ਦੇ ਏ. ਐੱਸ. ਆਈ. ਮਨੋਜ ਕੁਮਾਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਟਰੈਕ ’ਤੇ ਟਰੈਕਟਰ ਲਿਆਉਣ ਦੀਆਂ ਕਈ ਖ਼ਬਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਅਜਿਹੇ ਹੀ ਇਕ ਮਾਮਲੇ ’ਚ ਟਰੈਕਟਰ ਲਾਈਨਾਂ ’ਚ ਫਸ ਗਿਆ ਸੀ।

ਇਹ ਵੀ ਪੜ੍ਹੋ- ਅੱਤ ਦੀ ਪੈ ਰਹੀ ਲੂ ਦਰਮਿਆਨ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਜਾਣੋ ਆਉਣ ਦਿਨਾਂ ਦਾ Weather Update

ਖੇਤਾਂ ਵੱਲੋਂ ਆ ਰਿਹਾ ਸੀ ਟਰੈਕਟਰ ਚਾਲਕ
ਟਰੇਨ ਦੇ ਆਉਣ ਸਮੇਂ ਟਰੈਕਟਰ ਚਾਲਕ ਖੇਤਾਂ ਤੋਂ ਫਾਟਕ ਵੱਲ ਜਾ ਰਿਹਾ ਸੀ ਤੇ ਇਸ ਦੌਰਾਨ ਫਾਟਕ ਬੰਦ ਸੀ ਪਰ ਟਰੈਕਟਰ ਚਾਲਕ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ। ਇਸੇ ਦੌਰਾਨ ਸਾਹਮਣੇ ਤੋਂ ਇਕ ਟਰੇਨ ਆਈ। ਸ਼ਾਇਦ ਉਕਤ ਟਰੈਕਟਰ ਚਾਲਕ ਨੂੰ ਸਮਝਣ ਦਾ ਮੌਕਾ ਨਹੀਂ ਮਿਲਿਆ। ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਕ ਹੋਰ ਵਿਅਕਤੀ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਵੀ ਭੰਬਲਭੂਸਾ ਬਣਿਆ ਹੋਇਆ ਹੈ ਕਿ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਹ ਟਰੈਕਟਰ ਚਲਾ ਰਿਹਾ ਸੀ ਜਾਂ ਨਹੀਂ। ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਅਧਿਕਾਰੀ ਜਾਂਚ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News