ਗੁਰਦਾਸਪੁਰ DC ਦਫਤਰ ''ਤੇ ਗ੍ਰਨੇਡ ਹਮਲੇ ਦੀਆਂ ਖਬਰਾਂ ਵਿਚਾਲੇ SP ਦਾ ਵੱਡਾ ਬਿਆਨ

Saturday, Oct 17, 2026 - 02:03 PM (IST)

ਗੁਰਦਾਸਪੁਰ DC ਦਫਤਰ ''ਤੇ ਗ੍ਰਨੇਡ ਹਮਲੇ ਦੀਆਂ ਖਬਰਾਂ ਵਿਚਾਲੇ SP ਦਾ ਵੱਡਾ ਬਿਆਨ

ਗੁਰਦਾਸਪੁਰ (ਵਿਨੋਦ): ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ 'ਤੇ ਗ੍ਰਨੇਡ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਦੇ ਸਬੰਧ 'ਚ ਪੁਲਸ ਨੇ ਅਜਿਹੇ ਕਿਸੇ ਵੀ ਹਮਲੇ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ ਵਾਇਰਲ ਵੀਡੀਓ 'ਚ ਦੇਖਿਆ ਗਿਆ ਕਿ ਇਕ ਵਿਅਕਤੀ ਦਾਅਵਾ ਕਰਦਾ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ 'ਤੇ ਗ੍ਰਨੇਡ ਹਮਲਾ 16 ਅਕਤੂਬਰ ਨੂੰ ਰਾਤ 8:40 ਵਜੇ ਹੋਇਆ ਸੀ, ਜੋ ਕਿ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਇਸ਼ਾਰੇ 'ਤੇ ਕੀਤਾ ਗਿਆ ਜਾਪਦਾ ਹੈ। ਵੀਡੀਓ ਵਾਇਰਲ ਕਰਨ ਵਾਲਾ ਵਿਅਕਤੀ ਇਹ ਵੀ ਕਹਿ ਰਿਹਾ ਹੈ ਕਿ ਪੁਲਸ ਸਾਡੇ ਬੰਦਿਆਂ ਨਾਲ ਧੱਕਾ ਕਰਨਾ ਬੰਦ ਕਰੇ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਇਹ ਵੀ ਪੜ੍ਹੋ-BSF ਤੇ ਪੁਲਸ ਦੀ ਵੱਡੀ ਕਾਰਵਾਈ, ਸਰਹੱਦੀ ਪਿੰਡ ਦੇ ਖੇਤਾਂ 'ਚੋਂ 15,00,00,000 ਤੋਂ ਵੱਧ ਨਸ਼ੀਲਾ ਪਦਾਰਥ ਬਰਮਾਦ

ਦੂਜੇ ਪਾਸੇ ਗ੍ਰਨੇਡ ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਸੁਪਰਡੈਂਟ (ਐਸ.ਪੀ.) ਗੁਰਦਾਸਪੁਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਬੰਬ ਡਿਸਪੋਜ਼ਲ ਸਕੁਐਡ ਅਤੇ ਡੌਗ ਸਕੁਐਡ ਦੀ ਮਦਦ ਨਾਲ ਡਿਪਟੀ ਕਮਿਸ਼ਨਰ ਦਫ਼ਤਰ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਮੌਕੇ ਤੋਂ ਗ੍ਰਨੇਡ ਹਮਲੇ ਦੇ ਕੋਈ ਨਿਸ਼ਾਨ ਨਹੀਂ ਮਿਲੇ।

ਇਹ ਵੀ ਪੜ੍ਹੋ-ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ, ਲੱਖਾਂ ਦੀਆਂ ਰੁਪਏ ਦਵਾਈਆਂ ਜ਼ਬਤ

ਜਦੋਂ ਗ੍ਰਨੇਡ ਹਮਲਾ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਇਸ਼ਾਰੇ 'ਤੇ ਕੀਤੇ ਗਏ ਦਾਅਵੇ ਵਾਲੀ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਐਸਪੀ ਮਨਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਹਾਲਾਂਕਿ, ਅਫਵਾਹ ਵਾਲਾ ਗ੍ਰਨੇਡ ਹਮਲਾ ਝੂਠਾ ਹੈ ਅਤੇ ਵਾਇਰਲ ਵੀਡੀਓ ਵੀ ਜਾਅਲੀ ਹੈ।

ਇਹ ਵੀ ਪੜ੍ਹੋ-GST ਵਿਭਾਗ ’ਚ ਵੱਡਾ ਫੇਰਬਦਲ, ਪੰਜਾਬ ਭਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News