ਗੁਰਦਾਸਪੁਰ ’ਚ ਰਾਸ਼ਟਰੀ ਤਿਰੰਗੇ ਦਾ ਅਪਮਾਨ, ਕੂੜੇ ਦੇ ਡੰਪ ’ਚ ਸੁੱਟੇ ਮਿਲੇ ਕਰੀਬ 250 ਝੰਡੇ
Saturday, Oct 31, 2026 - 05:11 AM (IST)
ਗੁਰਦਾਸਪੁਰ (ਹਰਮਨ, ਵਿਨੋਦ) : ਗੁਰਦਾਸਪੁਰ ਸ਼ਹਿਰ ਅੰਦਰ ਰਾਸ਼ਟਰੀ ਤਿਰੰਗੇ ਦੀ ਮਰਿਆਦਾ ਨਾਲ ਜੁੜਿਆ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਕਲਾਨੌਰ ਰੋਡ ’ਤੇ ਨਗਰ ਕੌਂਸਲ ਵੱਲੋਂ ਰੱਖੇ ਗਏ ਕੂੜੇ ਦੇ ਡੰਪ ਕੰਟੇਨਰ ’ਚ ਕੱਪੜੇ ਦੇ ਬਣੇ ਕਰੀਬ 250 ਰਾਸ਼ਟਰੀ ਝੰਡੇ ਸੁੱਟੇ ਹੋਏ ਮਿਲਣ ਕਾਰਨ ਸਮਾਜ ਸੇਵੀ ਆਗੂਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਸਮਾਜ ਸੇਵੀ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਝੰਡਿਆਂ ਨੂੰ ਇਕੱਠਾ ਕੀਤਾ ਅਤੇ ਇਸ ਸਬੰਧੀ ਥਾਣਾ ਸਿਟੀ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ਖੰਨਾ 'ਚ ਭਿਆਨਕ ਸੜਕ ਹਾਦਸਾ: ਦਿੱਲੀ ਤੋਂ ਪਰਤ ਰਹੇ NRI ਗੰਭੀਰ ਰੂਪ 'ਚ ਜ਼ਖ਼ਮੀ
ਇਸ ਸਬੰਧੀ ਸਮਾਜ ਸੇਵੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰਿੱਕੀ ਮਹੰਤ ਸਮੇਤ ਪਰਵੀਨ ਕੁਮਾਰ, ਵਰੁਣ ਮਰਵਾਹਾ, ਸ਼ਿਵ ਦੁੱਗਲ ਅਤੇ ਰਾਜੂ ਮਹਾਜਨ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਇਕ ਸਾਥੀ ਨੂੰ ਸੂਚਨਾ ਮਿਲੀ ਸੀ ਕਿ ਕਾਲਾ ਨੰਗਲ ਰੋਡ ਸਥਿਤ ਨਗਰ ਕੌਂਸਲ ਦੇ ਕੂੜੇ ਵਾਲੇ ਡੰਪ ਕੰਟੇਨਰ ’ਚ ਰਾਸ਼ਟਰੀ ਤਿਰੰਗੇ ਝੰਡੇ ਪਏ ਹੋਏ ਹਨ। ਇਸ ’ਤੇ ਉਹ ਸਾਰੇ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਉੱਥੇ ਕੱਪੜੇ ਅਤੇ ਸਿਲਕ ਦੇ ਬਣੇ ਕਰੀਬ ਢਾਈ ਸੌ ਝੰਡੇ ਕੂੜੇ ’ਚ ਸੁੱਟੇ ਹੋਏ ਸਨ। ਇਨ੍ਹਾਂ ’ਚੋਂ ਕਈ ਝੰਡੇ ਕੰਟੇਨਰ ਤੋਂ ਬਾਹਰ ਵੀ ਲਮਕ ਰਹੇ ਸਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਤਿਰੰਗਾ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਅਣਗਿਣਤ ਸੈਨਿਕਾਂ ਨੇ ਇਸ ਦੀ ਮਰਿਆਦਾ ਅਤੇ ਦੇਸ਼ ਦੀ ਇੱਜ਼ਤ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਅਜਿਹੇ ’ਚ ਇੰਨੀ ਵੱਡੀ ਗਿਣਤੀ ’ਚ ਰਾਸ਼ਟਰੀ ਝੰਡਿਆਂ ਦਾ ਕੂੜੇ ਦੇ ਡੰਪ ’ਚ ਪਿਆ ਮਿਲਣਾ ਬੇਹੱਦ ਦੁਖਦਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
