ਪਠਾਨਕੋਟ: ਧਾਰਮਿਕ ਸਥਾਨ ਦੀ 80 ਸਾਲ ਪੁਰਾਣੀ ਬਰਮੀ ਤੋੜੀ, ਲੋਕਾਂ ਨੇ SP ਨੂੰ ਦਿੱਤੀ ਸ਼ਿਕਾਇਤ

Thursday, Nov 05, 2026 - 06:05 PM (IST)

ਪਠਾਨਕੋਟ: ਧਾਰਮਿਕ ਸਥਾਨ ਦੀ 80 ਸਾਲ ਪੁਰਾਣੀ ਬਰਮੀ ਤੋੜੀ, ਲੋਕਾਂ ਨੇ SP ਨੂੰ ਦਿੱਤੀ ਸ਼ਿਕਾਇਤ

ਪਠਾਨਕੋਟ(ਗੋਰਾਇਆ) : ਪਠਾਨਕੋਟ ਦੇ ਨਜ਼ਦੀਕੀ ਪਿੰਡ ਧੀਰਾ ਵਿਖੇ ਸਥਿਤ ਪ੍ਰਸਿੱਧ ਅਤੇ ਇਤਿਹਾਸਕ ਢੋਲ ਮਾਤਾ ਮੰਦਰ ਦੇ ਪਰਿਸਰ ਦੇ ਸਾਹਮਣੇ ਬਣੀ ਕਰੀਬ 80 ਸਾਲ ਪੁਰਾਣੀ ਬਰਮੀ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮਾਮਲੇ ਸਬੰਧੀ ਲੋਕਾਂ ਵੱਲੋਂ ਐੱਸਪੀ ਪਠਾਨਕੋਟ ਜਗਦੀਸ਼ ਅੱਤਰੀ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਦਿੱਤੀ ਗਈ ਅਤੇ ਦੋਸ਼ ਲਾਇਆ ਗਿਆ ਕਿ ਇਸ ਮਾਮਲੇ 'ਚ ਪੁਲਸ ਵੱਲੋਂ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਾਰਮਿਕ ਸਥਾਨ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਮੌਜੂਦ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਅਤੇ ਪੁਲਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਬੰਧਤ ਥਾਣੇ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾ ਸਮੇਤ ਪਿੰਡ ਵਾਸੀ ਹਾਜ਼ਰ ਸਨ।


author

Shivani Bassan

Content Editor

Related News