ਪੰਜਾਬ ਦੇ ਇਸ ਹਾਈਵੇਅ ''ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ ''ਤੇ ਟਰੱਕ ਡਰਾਈਵਰ ਨੂੰ ਬਣਾਇਆ ਸ਼ਿਕਾਰ
Saturday, Aug 22, 2026 - 12:29 PM (IST)
ਤਰਨਤਾਰਨ (ਰਾਜੂ)-ਸ੍ਰੀਨਗਰ ਤੋਂ ਸੇਬ ਅਤੇ ਆਲੂ ਬੁਖ਼ਾਰਾ ਲੋਡ ਕਰਕੇ ਅਹਿਮਦਾਬਾਦ ਜਾ ਰਹੇ ਟਰੱਕ ਡਰਾਈਵਰ ਨੂੰ ਨੈਸ਼ਨਲ ਹਾਈਵੇ ਨੰਬਰ-54 ’ਤੇ ਰੋਕ ਕੇ ਪਿਸਟਲ ਵਿਖਾ ਕੇ ਨਕਦੀ, ਮੋਬਾਈਲ, ਡਰਾਈਵਿੰਗ ਲਾਇਸੰਸ, ਆਰ.ਸੀ, ਏ.ਟੀ.ਐੱਮ. ਕਾਰਡ ਆਦਿ ਜ਼ਰੂਰੀ ਦਸਤਾਵੇਜ਼ ਲੁੱਟ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਫੁੱਟਬਾਲ ਖਿਡਾਰੀ ਦਾ ਕਤਲ
ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਪ੍ਰਗਟ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਪਿੰਡ ਤੂਤ ਨੇ ਦੱਸਿਆ ਕਿ ਉਹ ਆਪਣੇ 14 ਟਾਇਰੀ ਟਰੱਕ ’ਚ ਸਾਮਾਨ ਦੀ ਢੋਆ-ਢੁਆਈ ਕਰਕੇ ਵੱਖ-ਵੱਖ ਸਟੇਟਾਂ ਵਿਚ ਜਾਂਦਾ ਹੈ। ਬੀਤੀ 4 ਅਗਸਤ ਨੂੰ ਉਹ ਆਪਣੇ ਹੈਲਪਰ ਸ਼ੇਰਾ ਸਿੰਘ ਨਾਲ ਸ੍ਰੀਨਗਰ ਤੋਂ ਸੇਬ ਅਤੇ ਆਲੂ ਬੁਖ਼ਾਰਾ ਲੋਡ ਕਰਕੇ ਅਹਿਮਦਾਬਾਦ ਲਈ ਜਾ ਰਿਹਾ ਸੀ। ਜਦੋਂ ਪਿੰਡ ਠੱਠੀਆਂ ਮਹੰਤਾਂ ਨੈਸ਼ਨਲ ਹਾਈਵੇ-54 ’ਤੇ ਪਹੁੰਚਿਆ ਤਾਂ ਪਿੱਛੋਂ ਇਕ ਮੋਟਰ ਸਾਈਕਲ ’ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਉਸ ਨੂੰ ਟਰੱਕ ’ਚੋਂ ਸੇਬ ਦੀਆਂ ਪੇਟੀਆਂ ਡਿੱਗਣ ਬਾਰੇ ਦੱਸਿਆ। ਜਦ ਉਸ ਨੇ ਟਰੱਕ ਹੌਲੀ ਕੀਤਾ ਤਾਂ ਅਚਾਨਕ ਪਿੱਛੋਂ ਦੋ ਹੋਰ ਨੌਜਵਾਨ ਆ ਗਏ ਅਤੇ ਇਸੇ ਦੌਰਾਨ ਉਕਤ ਵਿਅਕਤੀਆਂ ਨੇ ਪਿਸਟਲ ਵਿਖਾ ਕੇ ਜਬਰਦਸਤੀ ਟਰੱਕ ’ਚ ਸਵਾਰ ਹੋ ਕੇ ਉਸ ਦਾ ਬੈਗ ਖੋਹ ਲਿਆ। ਜਿਸ ਵਿਚ 24 ਹਜ਼ਾਰ 700 ਰੁਪਏ, ਡਰਾਈਵਿੰਗ ਲਾਇਸੰਸ, ਆਰ.ਸੀ., ਏ.ਟੀ.ਐੱਮ. ਕਾਰਡ, ਮੋਬਾਈਲ ਸੈਮਸੰਗ ਅਤੇ ਹੋਰ ਕਾਗਜ਼ ਸੀ ਖੋਹ ਲਏ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਸਬੰਧੀ ਸਬ ਇੰਸਪੈਕਟਰ ਰੋਹਨ ਸਿੰਘ ਸੋਢੀ ਨੇ ਦੱਸਿਆ ਕਿ ਮੁਦਈ ਦੀ ਸ਼ਿਕਾਇਤ ’ਤੇ ਚਾਰ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਪੰਜਾਬ ਪੁਲਸ ਤੇ ਸਿੱਖ ਆਗੂਆਂ ਵਿਚਾਲੇ ਤਲਖੀ, ਕਈ ਆਗੂਆਂ ਨੂੰ ਹਿਰਾਸਤ 'ਚ ਲਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
