ਕੰਧ ਤੋੜ ਚੋਰਾਂ ਨੇ ਮੋਬਾਈਲਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਚੋਰੀ

Monday, Oct 05, 2026 - 06:48 PM (IST)

ਕੰਧ ਤੋੜ ਚੋਰਾਂ ਨੇ ਮੋਬਾਈਲਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਚੋਰੀ

ਹਰੀਕੇ ਪੱਤਣ (ਸਾਹਿਬ ਸੰਧੂ)-ਹਰੀਕੇ ਇਲਾਕੇ ’ਚ ਸੈਮੁਅਲ ਟੈਲੀਕਾਮ ਨਾਮਕ ਮੋਬਾਈਲਾਂ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰ ਦੁਕਾਨ ਦੀ ਪਿਛਲੀ ਸਾਈਡ ਤੋਂ ਕੰਧ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਮਾਲਕ ਗਗਨਦੀਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਰਾਤ ਦੇ ਸਮੇਂ ਦੁਕਾਨ ਬੰਦ ਘਰ ਚਲੇ ਗਏ। ਸਵੇਰੇ ਆ ਕੇ ਦੇਖਿਆ ਤਾਂ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦੀ ਪਿਛਲੀ ਸਾਈਡ ਵਾਲੀ ਕੰਧ ਤੋੜੀ ਹੋਈ ਸੀ, ਜਦੋਂ ਕਿ ਚੋਰ ਦੁਕਾਨ ’ਚੋਂ ਏਅਰਪੌਡਜ਼, ਪੁਰਾਣੇ ਰਿਪੇਅਰ ਹੋਣ ਆਏ ਮੋਬਾਈਲ ਸਮੇਤ ਮੋਬਾਈਲਾਂ ਨਾਲ ਸਬੰਧਤ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਹੋਏ ਸਾਮਾਨ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ: Love Marriage ਦੀ ਰੰਜ਼ਿਸ਼ 'ਚ ਮੁੰਡੇ ਦਾ ਕਤਲ, ਕੁੜੀ ਵਾਲਿਆਂ ਨੇ ਪਿਓ-ਪੁੱਤ ਨੂੰ ਮਾਰੀਆਂ ਸੀ ਗੋਲੀਆਂ

ਘਟਨਾ ਦਾ ਪਤਾ ਲੱਗਣ ’ਤੇ ਦੁਕਾਨ ਮਾਲਕ ਨੇ ਤੁਰੰਤ ਥਾਣਾ ਹਰੀਕੇ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰਾਂ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ। ਦੁਕਾਨ ਮਾਲਕ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰੀ ਦੀ ਵਾਰਦਾਤ ਨੂੰ ਜਲਦ ਟਰੇਸ ਕਰ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ। ਪੁਲਸ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ-ਵੱਡਾ ਪ੍ਰਸ਼ਾਸਨਿਕ ਫੇਰਬਦਲ, ਪਠਾਨਕੋਟ 'ਚ 9 ਪੁਲਸ ਅਧਿਕਾਰੀਆਂ ਦੇ ਤਬਾਦਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News