ਪੰਜਾਬ ਪੁਲਸ ਅਧਿਕਾਰੀਆਂ 'ਤੇ ਨਜ਼ਰਸਾਨੀ ਰੱਖਣ ਲਈ ਮਹਿਕਮੇ ਦਾ ਵੱਡਾ ਫ਼ੈਸਲਾ

Wednesday, May 03, 2023 - 04:57 PM (IST)

ਪੰਜਾਬ ਪੁਲਸ ਅਧਿਕਾਰੀਆਂ 'ਤੇ ਨਜ਼ਰਸਾਨੀ ਰੱਖਣ ਲਈ ਮਹਿਕਮੇ ਦਾ ਵੱਡਾ ਫ਼ੈਸਲਾ

ਗੁਰਦਾਸਪੁਰ (ਵਿਨੋਦ) : ਜ਼ਿਲ੍ਹਾ ਪੁਲਸ ਗੁਰਦਾਸਪੁਰ ਅਧੀਨ ਆਉਣ ਵਾਲੇ ਸਾਰੇ 12 ਪੁਲਸ ਸਟੇਸ਼ਨ ਇੰਚਾਰਜ, 7 ਚੌਂਕੀ ਇੰਚਾਰਜ ਅਤੇ 10 ਪੀ. ਸੀ. ਆਰ. ਦੇ ਵਾਹਨਾਂ ਨੂੰ ਹੁਣ ਜੀ. ਪੀ. ਐੱਸ. ਸਿਸਟਮ ਨਾਲ ਜੋੜ ਦਿੱਤਾ ਗਿਆ ਹੈ ਤਾਂ ਕਿ ਇਨ੍ਹਾਂ ਸਾਰੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਦੀ ਪਲਪਲ ਦੀ ਜਾਣਕਾਰੀ ਮਿਲਦੀ ਰਹੇ। ਇਸ ਸਬੰਧੀ ਜੀ. ਪੀ. ਐੱਸ. ਦਾ ਕੰਟਰੋਲ ਰੂਮ ਪੁਲਸ ਲਾਈਨ ’ਚ ਬਣੇ ਕੰਟਰੋਲ ਰੂਮ ਵਿਚ ਹੀ ਹੋਵੇਗਾ ਅਤੇ ਇਕ ਮੁਲਾਜ਼ਮ ਇਸ ਸਬੰਧੀ ਨਿਗਰਾਨੀ ਕਰੇਗਾ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਇਨ੍ਹਾਂ ਸਾਰੇ ਅਧਿਕਾਰੀਆਂ ਦੀਆਂ ਗੱਡੀਆਂ ਦੀ ਹੁਣ ਨਿਗਰਾਨੀ ਹੋਵੇਗੀ ਅਤੇ ਇਨ੍ਹਾਂ ਦੀ ਸੂਚਨਾ ਮੇਰੇ ਮੋਬਾਇਲ ’ਤੇ ਵੀ ਉਪਲੱਬਧ ਹੋਵੇਗੀ, ਜੇਕਰ ਕਿਸੇ ਅਧਿਕਾਰੀ ਦੀ ਸਰਕਾਰੀ ਗੱਡੀ ਇਕ ਘੰਟੇ ਲਈ ਇਕ ਥਾਂ ’ਤੇ ਖੜ੍ਹੀ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਕਤ ਅਧਿਕਾਰੀ ਤੋਂ ਸਪੱਸ਼ਟੀਕਰਨ ਲਿਆ ਜਾਵੇਗਾ। ਇਸ ਤਰ੍ਹਾਂ ਅਧਿਕਾਰੀਆਂ ਦੀ ਹਰਕਤ ’ਤੇ ਨਜ਼ਰ ਰੱਖੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਸੂਬੇ ਵਿੱਚ ਅਨਾਜ ਵੰਡ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਇਸੇ ਤਰ੍ਹਾਂ ਹੁਣ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਸਾਰੇ ਨਾਕਿਆਂ ਅਤੇ ਖ਼ਾਸ ਕਰ ਕੇ ਹੋਰਨਾਂ ਜ਼ਿਲ੍ਹਿਆਂ ਨਾਲ ਲੱਗਦੀ ਸਰਹੱਦ ’ਤੇ ਬਣਾਏ ਨਾਕਿਆਂ ਨੂੰ ਸਮਾਰਟ ਨਾਕੇ ਬਣਾ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਪੁਆਇੰਟਾਂ ’ਤੇ ਸੀ. ਸੀ. ਟੀ. ਵੀ. ਸਿਸਟਮ ਤੋਂ ਇਲਾਵਾ ਇਲੈਕਟ੍ਰਿਕ ਬਿਲਬੋਰਡ ਵੀ ਲਗਾਏ ਗਏ ਹਨ, ਚੈਕਿੰਗ ਦੀ ਸਾਰੀ ਰਿਕਾਰਡਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੁਲਸ ਮੁਲਾਜ਼ਮਾਂ ਨੂੰ ਸਭ ਤੋਂ ਵੱਡੀ ਸਮੱਸਿਆ ਲੰਬੇ ਸਮੇਂ ਦੀ ਡਿਊਟੀ ਕਾਰਨ ਮਾਨਸਿਕ ਤਣਾਅ ਹੈ। ਇਸ ਕਾਰਨ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਹੁਣ ਤੱਕ ਪੁਲਸ ਮੁਲਾਜ਼ਮਾਂ ਨੂੰ ਪੁਲਸ ਲਾਈਨ ’ਚ ਬੈਠੇ ਡਾਕਟਰਾਂ ਕੋਲ ਜਾ ਕੇ ਆਪਣਾ ਮੁਆਇਨਾ ਕਰਵਾਉਣਾ ਪੈਂਦਾ ਸੀ ਪਰ ਹੁਣ ਸਿਸਟਮ ’ਚ ਬਦਲਾਅ ਕਰ ਕੇ ਡਾਕਟਰ ਥਾਣਿਆਂ ’ਚ ਜਾ ਕੇ ਪੁਲਸ ਮੁਲਾਜ਼ਮਾਂ ਦਾ ਮੁਆਇਨਾ ਕਰਨਗੇ ਅਤੇ ਲੋੜ ਅਨੁਸਾਰ ਇਲਾਜ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਜ਼ਿਲ੍ਹਾ ਪੁਲਸ ਮੁਖੀ ਦੇ ਦਫ਼ਤਰ ’ਚ ਬਣੇਗਾ ਰਿਸੈਪਸ਼ਨ ਕਾਊਂਟਰ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੁਲਸ ਮੁਖੀ ਦੇ ਦਫ਼ਤਰ ’ਚ ਰਿਸੈਪਸ਼ਨ ਕਾਊਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਉੱਥੇ ਆਉਣ ਵਾਲੇ ਲੋਕਾਂ ਨੂੰ ਆਪਣੀ ਸ਼ਿਕਾਇਤ ਕਿਵੇਂ ਲਿਖਣੀ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਕਿਸ ਪੁਲਸ ਅਧਿਕਾਰੀ ਕੋਲ ਜਾਣਾ ਹੈ। ਇਸ ਨਾਲ ਲੋਕਾਂ ਅਤੇ ਪੁਲਸ ਅਧਿਕਾਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਲੋਕਾਂ ਨੂੰ ਰਾਹਤ ਵੀ ਮਿਲੇਗੀ।

ਇਹ ਵੀ ਪੜ੍ਹੋ : ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ

ਐੱਲ. ਈ. ਡੀ. ’ਤੇ ਦਿਖਾਈ ਜਾਵੇਗੀ ਹਰ ਪੁਲਸ ਕਰਮਚਾਰੀ ਦੀ ਜਾਣਕਾਰੀ

ਰਿਸੈਪਸ਼ਨ ਸਥਲ ’ਤੇ ਇਕ ਐੱਲ. ਈ. ਡੀ. ਲਗਾਈ ਜਾਵੇਗੀ, ਜਿਸ ’ਤੇ ਇਹ ਸੂਚਨਾ ਦਿੱਤੀ ਜਾਵੇਗੀ ਕਿ ਕਿਹੜਾ-ਕਿਹੜਾ ਅਧਿਕਾਰੀ ਡਿਊਟੀ ’ਤੇ ਹੈ ਜਾਂ ਉਸਦਾ ਕਮਰਾ ਨੰਬਰ ਕੀ ਹੈ। ਉਥੇ ਹੀ ਕਿਹੜਾ ਪੁਲਸ ਅਧਿਕਾਰੀ ਛੁੱਟੀ ’ਤੇ ਜਾਂ ਕਿਤੇ ਬਾਹਰ ਡਿਊਟੀ ’ਤੇ ਗਿਆ ਹੈ ਜਾਂ ਕਦੋਂ ਵਾਪਸ ਆਵੇਗਾ, ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਬਿਨਾਂ ਕਾਰਨ ਜ਼ਿਲ੍ਹਾ ਪੁਲਸ ਦਫ਼ਤਰ ’ਚ ਅਧਿਕਾਰੀਆਂ ਦਾ ਇੰਤਜ਼ਾਰ ਕਰਨ ’ਚ ਆਪਣਾ ਸਮਾਂ ਬਰਾਮਦ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ

ਪੁਲਸ ਸਟੇਸ਼ਨਾਂ ’ਚ ਸ਼ੁਰੂ ਹੋਵੇਗੀ ਮੈੱਸ

ਉਨ੍ਹਾਂ ਦੱਸਿਆ ਕਿ ਥਾਣਿਆਂ ’ਚ ਪੁਲਸ ਮੁਲਾਜ਼ਮਾਂ ਲਈ ਮੈੱਸ ਸ਼ੁਰੂ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਦੀਨਾਨਗਰ ਥਾਣੇ ’ਚ ਇਕ ਮੈੱਸ ਸ਼ੁਰੂ ਕੀਤੀ ਗਈ ਹੈ ਤਾਂ ਜੋ ਪੁਲਸ ਮੁਲਾਜ਼ਮ ਉਥੇ ਹੀ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਖਾ ਸਕਣ। ਉਸ ਤੋਂ ਬਾਅਦ ਇਕ ਮੈੱਸ ਪੁਰਾਣਾ ਸ਼ਾਲਾ ਥਾਣੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਹੌਲੀ-ਹੌਲੀ ਸਾਰੇ ਥਾਣਿਆਂ ’ਚ ਇਹ ਮੈੱਸ ਸ਼ੁਰੂ ਕਰ ਦਿੱਤੀ ਜਾਵੇਗੀ, ਨਾਲ ਹੀ ਮੋਬਾਇਲ ਮੈੱਸ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਪੁਆਇੰਟਾਂ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਦੁਪਹਿਰ ਅਤੇ ਰਾਤ ਦਾ ਖਾਣਾ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ :  ਗੈਸ ਲੀਕ ਕਾਂਡ ’ਚ ਵਾਲ-ਵਾਲ ਬਚੇ ਪੁਲਸ ਮੁਲਾਜ਼ਮਾਂ ਨੇ ਬਿਆਨ ਕੀਤਾ ਲੂ ਕੰਡੇ ਕਰਨ ਵਾਲਾ ਮੰਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News