ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਖੇਤਾਂ 'ਚ ਸਰਪੰਚ ’ਤੇ ਤਾੜ-ਤਾੜ ਚੱਲੀਆਂ ਗੋਲ਼ੀਆਂ
Saturday, Sep 27, 2025 - 12:05 PM (IST)

ਬੰਗਾ (ਰਾਕੇਸ਼ ਅਰੋੜਾ)- ਬੰਗਾ ਨੇੜੇ ਪੈਂਦੇ ਪਿੰਡ ਹੱਪੋਵਾਲ ਦੇ ਮੌਜੂਦਾ ਸਰਪੰਚ ਗੁਰਿੰਦਰ ਸਿੰਘ 'ਤੇ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਹੱਪੋਵਾਲ ਦਾ ਸਰਪੰਚ ਗੁਰਿੰਦਰ ਸਿੰਘ ਭਲਵਾਨ ਪੁੱਤਰ ਗੁਰਨਾਮ ਸਿੰਘ ਦੁਪਹਿਰ ਸਮੇਂ ਆਪਣੇ ਖੇਤਾਂ ਵਿਚ ਮੌਜੂਦ ਸੀ ਤਾਂ ਅਚਾਨਕ ਅਣਪਛਾਤਿਆਂ ਵੱਲੋਂ ਉਸ 'ਤੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਇਕ ਗੋਲ਼ੀ ਸਰਪੰਚ ਦੇ ਪੇਟ ਦੇ ਸੱਜੇ ਪਾਸੇ ਲੱਗੀ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮੌਕੇ ਉਤੇ ਤੁਰੰਤ ਸਰਪੰਚ ਨੂੰ ਨਜ਼ਦੀਕੀ ਪੈਂਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਉਸ ਦੀ ਗੰਭੀਤ ਹਾਲਤ ਨੂੰ ਵੇਖਦੇ ਹੋਏ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ
ਸਰਪੰਚ ਦਾ ਡਾਕਟਰੀ ਇਲਾਜ ਕਰਨ ਵਾਲੇ ਹਸਪਤਾਲ ਦੇ ਡਾਕਟਰ ਮਾਨਵਜੀਤ ਨੇ ਦੱਸਿਆ ਕਿ ਇਕ ਗੋਲ਼ੀ ਮਰੀਜ਼ ਦੇ ਪੇਟ ਦੇ ਰਸਤੇ ਤੋਂ ਅੰਦਰ ਗਈ ਹੈ, ਜੋਕਿ ਗੋਲ਼ੀ ਰੀੜ ਦੀ ਹੱਡੀ ਕੋਲ ਜਾ ਕੇ ਫਸ ਗਈ ਹੈ, ਜਿਸ ਕਾਰਨ ਉਸ ਦੀ ਹਾਲਤ ਕਾਫ਼ੀ ਜ਼ਿਆਦਾ ਨਾਜ਼ੁਕ ਹੈ। ਗੋਲ਼ੀ ਚੱਲਣ ਦੀ ਸੂਚਨਾ ਮਿਲਦੇ ਹੀ ਥਾਣਾ ਬਹਿਰਾਮ, ਥਾਣਾ ਸਦਰ ਬੰਗਾ ਅਤੇ ਜ਼ਿਲ੍ਹਾ ਪੁਲਸ ਦੇ ਹੋਰ ਉੱਚ ਅਧਿਕਾਰੀ ਤੁਰੰਤ ਮੌਕੇ ’ਤੇ ਪੁੱਜ ਗਏ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਸਮਾਚਾਰ ਲਿਖੇ ਜਾਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਉਕਤ ਗੋਲ਼ੀਆਂ ਕਿਸ ਨੇ ਚਲਾਈਆਂ ਹਨ।
ਇਹ ਵੀ ਪੜ੍ਹੋ: ਜਲੰਧਰ ਦਾ ਡਾਕਟਰ ਗ੍ਰਿਫ਼ਤਾਰ! ਕਾਰਨਾਮਾ ਅਜਿਹਾ ਜਿਸ ਨੂੰ ਜਾਣ ਨਹੀਂ ਹੋਵੇਗਾ ਯਕੀਨ, ਜਵਾਕ ਨਾਲ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8