ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
Sunday, Dec 15, 2024 - 11:20 AM (IST)

ਝਬਾਲ (ਨਰਿੰਦਰ)- ਸਥਾਨਿਕ ਅੱਡਾ ਝਬਾਲ ਵਿਖੇ ਬੀਤੀ ਰਾਤ ਇਕ ਆਟਾ ਚੱਕੀ 'ਤੇ ਕੰਮ ਕਰਦੇ ਦੋ ਨੌਜਵਾਨਾਂ ਵਿਚਕਾਰ ਗੱਡੀ ਲਾਉਣ 'ਤੇ ਹੋਏ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ ਇਕ ਨੌਜਵਾਨ ਨੇ ਦੂਸਰੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਇਸ ਸਬੰਧੀ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵੱਲਾ ਅੰਮ੍ਰਿਤਸਰ ਨੇ ਥਾਣੇ ਝਬਾਲ ਵਿਖੇ ਦੱਸਿਆ ਕਿ ਉਸਦੀ ਭੈਣ ਬਲਜੀਤ ਕੌਰ ਪਿੰਡ ਗਿੱਦੜੀ ਬਘਿਆੜੀ ਵਿਖੇ ਸੁਰਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗਿਦੜੀ ਬਘਿਆੜੀ ਥਾਣਾ ਤਬਾਲ ਨਾਲ ਵਿਆਹੀ ਹੈ। ਉਸਦਾ ਜੀਜਾ ਸੁਰਜੀਤ ਸਿੰਘ ਭਿੱਖੀਵਿੰਡ ਰੋਡ ਅੱਡਾ ਝਬਾਲ ਵਿਖੇ ਕਰੀਬ ਦੋ/ਢਾਈ ਸਾਲ ਤੋਂ ਦਿਲਬਾਗ ਸਿੰਘ ਦੀ ਆਟਾ ਚੱਕੀ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 19 ਜ਼ਿਲ੍ਹਿਆਂ ਲਈ ਅਲਰਟ, ਠੰਡ ਤੋੜ ਸਕਦੀ ਹੈ ਰਿਕਾਰਡ
ਅੱਜ ਉਹ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਗਿਦੜੀ ਬਘਿਆੜੀ ਆਇਆ ਸੀ ਤਾਂ ਉਸਦੀ ਭੈਣ ਨੇ ਦੱਸਿਆ ਕਿ ਸੁਰਜੀਤ ਸਿੰਘ ਕੰਮ 'ਤੇ ਦਿਲਬਾਗ ਸਿੰਘ ਦੀ ਆਟਾ ਚੱਕੀ ਝਬਾਲ ਗਿਆ ਹੈ ਜੋ ਉਹ ਆਪਣੇ ਜੀਜੇ ਸੁਰਜੀਤ ਸਿੰਘ ਨੂੰ ਮਿਲਣ ਲਈ ਦਿਲਬਾਗ ਸਿੰਘ ਦੀ ਆਟਾ ਚੱਕੀ 'ਤੇ ਕਰੀਬ 5 ਵਜੇ ਸ਼ਾਮ ਝਬਾਲ ਆਇਆ ਤਾਂ ਦੇਖਿਆ ਕਿ ਉਸਦੇ ਜੀਜੇ ਨਾਲ ਇੱਕ ਵਿਅਕਤੀ ਝਗੜਾ ਕਰ ਰਿਹਾ ਹੈ, ਜਿਸ ਦੇ ਹੱਥ ਵਿਚ ਚਾਕੂ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਉਸਦੇ ਵੇਖਦੇ-ਵੇਖਦੇ ਹੀ ਉਸ ਵਿਅਕਤੀ ਨੇ ਚਾਕੂ ਦਾ ਵਾਰ ਉਸਦੇ ਜੀਜੇ ਦੀ ਛਾਤੀ ਵਿੱਚ ਕਰ ਦਿੱਤਾ। ਜਿਸ ਕਾਰਨ ਉਸਦਾ ਜੀਜਾ ਲਹੂ ਲੁਹਾਣ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਚਾਕੂ ਮਾਰਨ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦਾ ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਚਾਕੂ ਮਾਰਨ ਵਾਲੇ ਵਿਅਕਤੀ ਦਾ ਨਾਮ ਹਰਦਿਆਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਦੋਦੇ ਥਾਣਾ ਝਬਾਲ ਹੈ ਅਤੇ ਉਸਨੇ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਜੀਜੇ ਨੂੰ ਸੁਰਜੀਤ ਹਸਪਤਾਲ ਝਬਾਲ ਲੈ ਕੇ ਗਿਆ, ਜਿੰਨਾ ਨੂੰ ਸੱਟ ਜ਼ਿਆਦਾ ਕਰਕੇ ਅੰਮ੍ਰਿਤਸਰ ਕਿਸੇ ਹੋਰ ਹਸਪਤਾਲ ਦਾਖਲ ਕਰਵਾਉਣ ਪਿਆ। ਜਿਥੇ ਉਸਦੇ ਜੀਜੇ ਦੀ ਮੌਤ ਹੋ ਗਈ। ਵਜ੍ਹਾ ਰੰਜ਼ਿਸ਼ ਇਹ ਹੈ ਕਿ ਉਸਦੇ ਜੀਜੇ ਦਾ ਹਰਦਿਆਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਦੋਦੇ ਨਾਲ ਬਾਹਰ ਗੱਡੀ ਲਗਾਉਣ ਤੋਂ ਝਗੜਾ ਹੋਇਆ ਸੀ ਅਤੇ ਇਸੇ ਰੰਜ਼ਿਸ਼ ਤਹਿਤ ਹਰਦਿਆਲ ਸਿੰਘ ਨੇ ਉਸਦੇ ਜੀਜੇ ਦਾ ਜਾਨੋ ਮਾਰ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚੋਂ ਵੱਡੇ ਭਰਾ ਕੋਲ ਕੈਨੇਡਾ ਗਏ ਛੋਟੇ ਭਰਾ ਨੂੰ ਗੋਲੀਆਂ ਨਾਲ ਭੁੰਨਿਆ, ਪਰਿਵਾਰ 'ਚ ਛਾਇਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8