ਪੰਜਾਬ ''ਚ ਵੱਡੀ ਵਾਰਦਾਤ, ਮਹਿਲਾ ਦੇ ਢਿੱਡ ’ਚ ਮਾਰੀਆਂ ਲੱਤਾਂ, ਜਨਮ ਪਿੱਛੋਂ ਨਵਜਾਤ ਦੀ ਹੋਈ ਮੌਤ
Sunday, Feb 16, 2025 - 07:33 PM (IST)
![ਪੰਜਾਬ ''ਚ ਵੱਡੀ ਵਾਰਦਾਤ, ਮਹਿਲਾ ਦੇ ਢਿੱਡ ’ਚ ਮਾਰੀਆਂ ਲੱਤਾਂ, ਜਨਮ ਪਿੱਛੋਂ ਨਵਜਾਤ ਦੀ ਹੋਈ ਮੌਤ](https://static.jagbani.com/multimedia/2025_2image_16_49_0797898348.jpg)
ਲੁਧਿਆਣਾ (ਰਾਮ)- ਲੁਧਿਆਣਾ 'ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ ਪੈਸੇ ਲੈਣ ਗਏ ਜੋੜੇ ਨਾਲ ਤਿੰਨ ਭੈਣਾਂ ਨੇ ਮਿਲ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਮਹਿਲਾ ਦੇ ਢਿੱਡ ਵਿਚ ਲੱਤਾਂ ਮਾਰੀਆਂ। ਇਸ ਕਾਰਨ ਉਸ ਦੀ ਨਵਜਾਤ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਸ ਨੇ ਤਿੰਨੇ ਮਹਿਲਾਵਾਂ ’ਤੇ ਪਰਚਾ ਦਰਜ ਕਰ ਲਿਆ। ਫਿਲਹਾਲ ਤਿੰਨੇ ਮਹਿਲਾਵਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਮੁਲਜ਼ਮਾਂ ਦੀ ਪਛਾਣ ਸੁਨੀਤਾ ਪਤਨੀ ਸੁਭਾਸ਼ ਚੰਦ, ਅੰਤਿਮਾ ਪੁਤਰੀ ਸੁਭਾਸ਼ ਚੰਦ, ਅਰਚਨਾ ਪੁਤਰੀ ਸੁਭਾਸ਼ ਚੰਦ ਨਿਵਾਸੀ ਮਹਾਵੀਰ ਕਾਲੋਨੀ ਭਾਮੀਆਂ ਖੁਰਦ ਵਜੋਂ ਹੋਈ ਹੈ। ਫਿਲਹਾਲ ਤਿੰਨੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
ਸ਼ਿਕਾਇਤ ਕਰਤਾ ਮਾਇਆ ਪਤਨੀ ਸੁਰੇਸ਼ ਨਿਵਾਸੀ ਮਹਾਵੀਰ ਕਾਲੋਨੀ ਭਾਮੀਆਂ ਖ਼ੁਰਦ ਨੇ ਦੱਸਿਆ ਕਿ ਉਸ ਦੇ ਪਤੀ ਸੁਰੇਸ਼ ਰਾਜ ਮਿਸਤਰੀ ਦਾ ਕੰਮ ਕਰਦੇ ਹਨ। ਉਹ 19 ਜਨਵਰੀ ਨੂੰ ਪਤੀ ਦੇ ਨਾਲ ਸੁਨੀਤਾ ਦੇ ਕੋਲ ਕੀਤੇ ਹੋਏ ਕੰਮ ਦੇ ਪੈਸੇ ਲੈਣ ਲਈ ਗਈ ਸੀ, ਜਿੱਥੇ ਮੁਲਜ਼ਮ ਦੇ ਨਾਲ ਉਸ ਦੀ ਦੋਵੇਂ ਭੈਣਾਂ ਵੀ ਮੌਜੂਦ ਸਨ। ਪੈਸੇ ਮੰਗਣ ’ਤੇ ਉਨ੍ਹਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟਮਾਰ ’ਤੇ ੳਤਰ ਆਏ। ਇਸ ਦੌਰਾਨ ਉਨਾਂ ਨੇ ਉਸ ਦੇ ਢਿੱਡ ਵਿਚ ਲੱਤਾਂ ਮਾਰੀਆਂ। 20 ਜਨਵਰੀ ਨੂੰ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ। ਜਿੱਥੇ ਬੱਚੀ ਨੇ ਜਨਮ ਲਿਆ ਪਰ ਉਸੇ ਰਾਤ ਨੂੰ ਬੱਚੀ ਦੀ ਹਾਲਤ ਵਿਗੜ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਉਸ ਨੇ ਦੱਸਿਆ ਕਿ ਢਿੱਡ ਵਿਚ ਮੁਲਜ਼ਮਾਂ ਵੱਲੋਂ ਲੱਤਾਂ ਮਾਰਨ ਕਾਰਨ ਹੀ ਬੱਚੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਨੌਜਵਾਨਾਂ ਨੂੰ ਲੈ ਕੇ ਪੰਜਾਬ 'ਚ ਮਚੀ ਹਲਚਲ, ਏਜੰਟ ਦੇ ਸਹੁਰੇ ਘਰ ਜਾ ਕੇ ਪਾ 'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e